ICC Test Ranking : ਵਿਰਾਟ ਦੀ ਲੰਬੀ ਛਾਲ, ਸਮਿਥ ਦਾ ਤਾਜ ਖੋਹਣ ਦੇ ਨੇੜੇ

Monday, Oct 14, 2019 - 04:33 PM (IST)

ICC Test Ranking : ਵਿਰਾਟ ਦੀ ਲੰਬੀ ਛਾਲ, ਸਮਿਥ ਦਾ ਤਾਜ ਖੋਹਣ ਦੇ ਨੇੜੇ

ਦੁਬਈ— ਟੀਮ ਇੰਡੀਆ ਦੇ ਟੈਸਟ ਮੈਚਾਂ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਣੇ 'ਚ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ 'ਚ ਆਪਣੀ ਅਜੇਤੂ 254 ਦੌੜਾਂ ਦੀ ਰਿਕਾਰਡ ਤੋੜ ਪਾਰੀ ਦੀ ਬਦੌਲਤ ਆਈ. ਸੀ. ਸੀ. ਦੀ ਸੋਮਵਾਰ ਨੂੰ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ 37 ਅੰਕਾਂ ਦੀ ਲੰਬੀ ਝਾਲ ਮਾਰੀ ਹੈ ਅਤੇ ਉਹ ਆਸਟਰੇਲੀਆ ਦੇ ਸਟੀਵ ਸਮਿਥ ਦਾ ਤਾਜ ਖੋਹਣ ਦੀ ਦਹਿਲੀਜ਼ 'ਤੇ ਪਹੁੰਚ ਗਏ ਹਨ। ਰਨ ਮਸ਼ੀਨ ਵਿਰਾਟ ਆਪਣੇ ਦੂਜੇ ਸਥਾਨ 'ਤੇ ਬਰਕਰਾਰ ਹੈ ਪਰ ਅਜੇਤੂ ਦੋਹਰੇ ਸੈਂਕੜੇ ਦੇ ਦਮ 'ਤੇ ਉਹ 899 ਅੰਕਾਂ ਨਾਲ 37 ਰੇਟਿੰਗ ਅੰਕਾਂ ਦੀ ਝਾਲ ਨਾਲ 936 ਅੰਕ 'ਤੇ ਪਹੁੰਚ ਗਏ ਹਨ।
PunjabKesari
ਵਿਰਾਟ ਅਤੇ ਸਮਿਥ ਵਿਚਾਲੇ ਹੁਣ ਸਿਰਫ ਇਕ ਅੰਕ ਦਾ ਫੈਸਲਾ ਰਹਿ ਗਿਆ ਹੈ ਅਤੇ ਭਾਰਤੀ ਕਪਤਾਨ ਤੀਜੇ ਟੈਸਟ ਤੋਂ ਸਮਿਥ ਤੋਂ ਨੰਬਰ ਇਕ ਦਾ ਤਾਜ਼ ਖੋਹ ਸਕਦੇ ਹਨ। ਉਹ ਟੈਸਟ ਰੈਂਕਿੰਗ 'ਚ ਨੰਬਰ ਵਨ ਬਣਨ ਤੋਂ ਦੋ ਅੰਕ ਪਿੱਛੇ ਰਹਿ ਗਏ ਹਨ। ਨੰਬਰ ਵਨ 'ਤੇ ਅਜੇ ਵੀ ਆਸਟਰੇਲੀਆਈ ਧਾਕੜ ਸਮਿਥ ਹਨ ਜਿਨ੍ਹਾਂ ਦੇ ਖਾਤੇ ' ਚ 937 ਅੰਕ ਹਨ। ਭਾਰਤੀ ਕਪਤਾਨ ਦੀ ਇਹ ਸਰਵਸ੍ਰੇਸ਼ਠ ਰੇਟਿੰਗ ਹੈ ਅਤੇ ਉਹ ਆਲਟਾਈਮ ਸਰਵਸ੍ਰੇਸ਼ਠ ਰੇਟਿੰਗ ਦੇ ਮਾਮਲੇ 'ਚ 11ਵੇਂ ਨੰਬਰ 'ਤੇ ਪਹੁੰਚ ਗਏ ਹਨ। ਆਲਟਾਈਮ ਸਰਵਸ੍ਰੇਸ਼ਠ ਰੇਟਿੰਗ ਦੇ ਮਾਮਲੇ 'ਚ ਲੀਜੈਂਡ ਓਪਨਰ ਸੁਨੀਲ ਗਾਵਸਕਰ 916 ਅੰਕਾਂ ਅਤੇ 24ਵੇਂ ਸਥਾਨ ਦੇ ਨਾਲ ਕਾਫੀ ਪਿੱਛੇ ਰਹਿ ਗਏ ਹਨ।


author

Tarsem Singh

Content Editor

Related News