RCB ਨੂੰ ਲਗਾਤਾਰ ਦੂਜੀ ਵਾਰ IPL ਖ਼ਿਤਾਬ ਦਿਵਾਉਣ ਤੋਂ ਬਾਅਦ ਵਿਰਾਟ ਕੋਹਲੀ ਦਾ ਪਹਿਲਾ ਬਿਆਨ ਆਇਆ ਸਾਹਮਣੇ

Monday, Jun 01, 2026 - 12:21 AM (IST)

RCB ਨੂੰ ਲਗਾਤਾਰ ਦੂਜੀ ਵਾਰ IPL ਖ਼ਿਤਾਬ ਦਿਵਾਉਣ ਤੋਂ ਬਾਅਦ ਵਿਰਾਟ ਕੋਹਲੀ ਦਾ ਪਹਿਲਾ ਬਿਆਨ ਆਇਆ ਸਾਹਮਣੇ

ਸਪੋਰਟਸ ਡੈਸਕ : ਵਿਰਾਟ ਕੋਹਲੀ ਦੀ ਸ਼ਾਨਦਾਰ ਕਪਤਾਨੀ ਅਤੇ ਅਰਧ-ਸੈਂਕੜੇ ਵਾਲੀ ਪਾਰੀ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਲਗਾਤਾਰ ਦੂਜੀ ਵਾਰ ਆਈ. ਪੀ. ਐੱਲ. (IPL) ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ RCB ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਇਸ ਜਿੱਤ ਨਾਲ RCB, ਚੇਨਈ ਸੁਪਰ ਕਿੰਗਜ਼ (2010-11) ਅਤੇ ਮੁੰਬਈ ਇੰਡੀਅਨਜ਼ (2019-20) ਤੋਂ ਬਾਅਦ ਲਗਾਤਾਰ ਦੋ ਵਾਰ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। 

ਕੋਹਲੀ ਦਾ ਧਮਾਕਾ: 42 ਗੇਂਦਾਂ 'ਚ ਬਣਾਈਆਂ 75 ਦੌੜਾਂ 

ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਾਸ਼ਿੰਗਟਨ ਸੁੰਦਰ ਦੀਆਂ 50 ਦੌੜਾਂ ਦੀ ਮਦਦ ਨਾਲ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ ਅਤੇ RCB ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ RCB ਨੇ ਵਿਰਾਟ ਕੋਹਲੀ ਦੀ ਤੂਫਾਨੀ ਪਾਰੀ (42 ਗੇਂਦਾਂ 'ਤੇ 75 ਦੌੜਾਂ, 9 ਚੌਕੇ ਅਤੇ 3 ਛੱਕੇ) ਦੀ ਬਦੌਲਤ 18 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ।

ਇਹ ਵੀ ਪੜ੍ਹੋ : RCB ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਬਣੀ ਚੈਂਪੀਅਨ 

'ਦਬਾਅ ਪਿਛਲੇ ਸਾਲ ਵਰਗਾ ਹੀ ਸੀ': ਵਿਰਾਟ ਕੋਹਲੀ 

ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਵਾਰ ਵੀ ਪਿਛਲੇ ਸਾਲ ਵਰਗਾ ਹੀ ਦਬਾਅ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਦੇ ਸੰਜਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬ੍ਰੇਕ ਤੋਂ ਬਾਅਦ ਕੁਝ ਹਾਰਾਂ ਮਿਲੀਆਂ ਸਨ, ਪਰ ਟੀਮ ਟਾਪ 'ਤੇ ਰਹਿਣਾ ਚਾਹੁੰਦੀ ਸੀ। ਕੋਹਲੀ ਅਨੁਸਾਰ, ਮੁੰਬਈ ਇੰਡੀਅਨਜ਼ ਵਿਰੁੱਧ ਮਿਲੀ ਜਿੱਤ ਨੇ ਟੀਮ ਦਾ ਆਤਮ-ਵਿਸ਼ਵਾਸ ਵਧਾਇਆ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਕੋਲ ਅਜਿਹੇ ਖਿਡਾਰੀਆਂ ਦਾ ਗਰੁੱਪ ਹੈ ਜਿੱਥੇ ਸਾਰੀ ਜ਼ਿੰਮੇਵਾਰੀ ਕਿਸੇ ਇੱਕ 'ਤੇ ਨਹੀਂ ਹੁੰਦੀ, ਸਗੋਂ ਹਰ ਕੋਈ ਅੱਗੇ ਵਧ ਕੇ ਯੋਗਦਾਨ ਪਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News