ਵਿਰਾਟ-ਰੋਹਿਤ ਦੇ 2027 ਵਿਸ਼ਵ ਕੱਪ ਖੇਡਣ ''ਤੇ ਪਾਕਿ ਦੇ ਇਸ ਖਿਡਾਰੀ ਦਾ ਸਾਹਮਣੇ ਆਇਆ ਵੱਡਾ ਬਿਆਨ

Tuesday, Jul 28, 2026 - 06:26 PM (IST)

ਵਿਰਾਟ-ਰੋਹਿਤ ਦੇ 2027 ਵਿਸ਼ਵ ਕੱਪ ਖੇਡਣ ''ਤੇ ਪਾਕਿ ਦੇ ਇਸ ਖਿਡਾਰੀ ਦਾ ਸਾਹਮਣੇ ਆਇਆ ਵੱਡਾ ਬਿਆਨ

ਸਪੋਰਟਸ ਡੈਸਕ : ਪਾਕਿਸਤਾ ਨ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਜ਼ਹੀਰ ਅੱਬਾਸ ਦਾ ਮੰਨਣਾ ਹੈ ਕਿ ਭਾਰਤ ਦੇ ਚੈਂਪੀਅਨ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿੱਚ ਹਾਲੇ ਬਹੁਤ ਕ੍ਰਿਕਟ ਬਾਕੀ ਹੈ ਅਤੇ ਦੋਵੇਂ ਅਗਲੇ ਸਾਲ ਵਨਡੇ ਵਿਸ਼ਵ ਕੱਪ ਖੇਡ ਸਕਦੇ ਹਨ । ਇਕ ਪਾਕਿਸਤਾਨੀ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਜ਼ਹੀਰ ਨੇ ਕਿਹਾ ਕਿ ਭਾਰਤ ਦੇ ਇਹ ਦੋਵੇਂ ਦਿੱਗਜ ਹੁਣ ਵੀ  ਬਿਹਤਰੀਨ ਕ੍ਰਿਕਟਰਾਂ ਵਿੱਚੋਂ ਹਨ ਅਤੇ ਉਨ੍ਹਾ ਦੇ ਵਿਸ਼ਵ ਕੱਪ ਖੇਡਣ ਦੀ ਰਾਹ ਵਿੱਚ ਉਮਰ ਅੱਗੇ ਨਹੀਂ ਆਉਣੀ ਚਾਹੀਦੀ ।

ਜ਼ਹੀਰ ਨੇ ਕਿਹਾ ਕਿ ਦੋਵਾਂ ਦੇ ਕੌਸ਼ਲ ਦਾ ਸਾਹਨੀ ਨਹੀਂ ਹੈ ਅਤੇ ਉਨ੍ਹਾ ਦੇ ਅਨੁਭਵ  ਨੂੰ ਦੇਖਦੇ ਹੋਏ ਉਨ੍ਹਾ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਰੱਖਣ ਦਾ ਕੋਈ ਕਾਰਨ ਨਹੀਂ ਹੋਵੇਗਾ । ਉਹ ਫਿੱਟ ਹਨ ਅਤੇ ਦੌੜਾਂ ਬਣਾ ਰਹੇ ਹਨ ਤਾਂ ਉਮਰ ਕੋਈ ਕਾਰਨ ਨਹੀਂ ਹੋਣਾ ਚਾਹੀਦੀ । 'ਆਪਣੇ ਸ਼ਾਨਦਾਰ ਕਰੀਅਰ ਵਿੱਚ 100 ਤੋ ਜ਼ਿਆਦਾ ਸੈਕੜੇ ਲਗਾ ਚੁੱਕੇ ਇਸ ਦਿੱਗਜ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਭਾਰਤ ਨੂੰ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬਿਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਇਨ੍ਹਾਂ ਖਿਡਾਰੀਆਂ ਦੇ ਅਨੁਭਵ ਦਾ ਕਾਫੀ ਫਾਇਦਾ ਮਿਲੇਗਾ ।

ਜ਼ਹੀਰ ਨੇ ਅੱਗੇ ਕਿਹਾ ਕਿ 'ਮੈਂ ਰੋਹਿਤ ਨੂੰ ਇੰਗਲੈਂਡ ਵਿੱਚ ਸੈਕੜੇ ਲਗਾਉਦੇ ਦੇਖਿਆ ਅਤੇ ਉਸ ਦੀ ਬੱਲੇਬਾਜ਼ੀ ਦੇਖਣ ਵਿੱਚ ਮਜ਼ਾ ਆਉਂਦਾ ਹੈ । ਉਹ ਕਾਫੀ ਬਿਹਤਰੀਨ ਤਰੀਕੇ ਨਾਲ ਖੇਡਦਾ ਹੈ । 'ਪਾਕਿਸਕਾਨੀ ਪ੍ਰਸ਼ੰਸਕਾਂ ਤੋਂ ਆਪਣੀ ਟੀਮ ਦਾ ਸਮਰਥਨ ਕਰਦੇ ਹੋਏ ਜ਼ਹੀਰ ਨੇ ਕਿਹਾ ਕਿ 'ਉਮੀਦ ਹੈ ਕਿ ਬਾਬਰ ਆਜ਼ਮ ਦੇ ਟੈਸਟ ਕਪਤਾਨ ਦੇ ਤੌਰ 'ਤੇ ਵਾਪਸ ਆਉਣ ਨਾਲ ਚੀਜ਼ਾਂ ਬਦਲਣ ਜਾਣਗੀਆਂ । ਉਹ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਇਕ ਵਾਰ ਉਹ ਦੌੜਾਂ ਬਣਾਉਣ ਲੱਗ ਜਾਵੇ ਤਾਂ ਟੀਮ 'ਤੇ ਇਸ ਦਾ ਅਸਰ ਪਵੇਗਾ । ਪਾਕਿਸਤਾਨ ਕ੍ਰਿਕਟ ਦੇ ਵਧੀਆ ਦਿਨ ਵਾਪਸ ਆਉਣਗੇ' ।


author

SATPAL

Content Editor

Related News