IND vs SL : ਸ਼੍ਰੀਲੰਕਾ ਤੋਂ ਸੀਰੀਜ਼ ਜਿੱਤ ਕੇ ਵਿਰਾਟ ਕੋਹਲੀ ਦਾ ਵੱਡਾ ਬਿਆਨ ਆਇਆ ਸਾਹਮਣੇ

01/10/2020 11:06:59 PM

ਨਵੀਂ ਦਿੱਲੀ— ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਟੀ-20 ਸੀਰੀਜ਼ 'ਚ 2-0 ਨਾਲ ਹਰਾ ਦਿੱਤਾ। ਇੰਦੌਰ ਦੇ ਮੈਦਾਨ 'ਤੇ 7 ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਪੁਣੇ ਟੀ-20 'ਚ ਵੀ 78 ਦੌੜਾਂ ਨਾਲ ਜਿੱਤ ਹਾਸਲ ਕੀਤੀ। ਸੀਰੀਜ਼ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖਾਈ ਦਿੱਤੇ। ਮੈਚ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਨਵੇਂ ਸਾਲ ਦੀ ਵਧੀਆ ਸ਼ੁਰੂਆਤ ਹੈ। ਅਸੀਂ ਠੀਕ ਰਸਤੇ 'ਤੇ ਚੱਲ ਰਹੇ ਹਾਂ। ਅਸੀਂ ਬਹੁਤ ਵਧੀਆ ਖੇਡ ਦਾ ਪਿੱਛਾ ਕਰ ਰਹੇ ਹਾਂ। ਮੈਂ ਬਹੁਤ ਖੁਸ਼ ਹਾਂ। ਭਵਿੱਖ 'ਚ ਬਸ ਉਸ 200 ਮਾਰਕ ਨੂੰ ਹਾਸਲ ਕਰਨ ਦਾ ਭਰੋਸਾ ਸਾਡੀ ਮਦਦ ਕਰੇਗਾ।
ਕੋਹਲੀ ਨੇ ਕਿਹਾ ਕਿ ਮਨੀਸ਼ ਤੇ ਸ਼ਾਰਦੁਲ ਨੇ ਆਖਰ 'ਚ ਜੋ ਕੀਤਾ, ਉਸ ਨਾਲ ਬਹੁਤ ਮਦਦ ਮਿਲੀ। ਅਸੀਂ ਉਨ੍ਹਾਂ ਲੋਕਾਂ ਨੂੰ ਦੇਖਿਆ, ਜਦੋਂ ਸੀਨੀਅਰ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕੇ ਤੇ ਉਨ੍ਹਾਂ ਨੇ ਮੌਕਾ ਸੰਭਾਲਿਆ। ਮੈਂ ਸੋਚ ਰਿਹਾ ਸੀ ਕਿ ਅਸੀਂ ਮੈਚ ਦੇ ਦੌਰਾਨ 180 ਦੌੜਾਂ ਤਕ ਪਹੁੰਚ ਜਾਵਾਂਗੇ ਪਰ ਅਸੀਂ 200 ਦੇ ਪਾਰ ਜਾਵਾਂਗੇ ਇਹ ਨਹੀਂ ਸੋਚਿਆ ਸੀ। ਮੁੰਬਈ 'ਚ ਵੀ ਅਸੀਂ 200 ਸੋਚਿਆ ਤੇ 230 ਨੂੰ ਪਾਰ ਕਰ ਲਿਆ।

PunjabKesari
ਕੋਹਲੀ ਨੇ ਪਹਿਲਾਂ ਬੱਲੇਬਾਜ਼ੀ ਚੁਣਨ 'ਤੇ ਕਿਹਾ ਕਿ ਅਸੀਂ ਅਜਿਹੀ ਟੀਮ ਬਣਾਉਣਾ ਚਾਹੁੰਦੇ ਹਾਂ ਜੋ ਬੱਲੇਬਾਜ਼ੀ ਕਰਦੇ ਸਮੇਂ ਅਸਥਾਈ ਹੋਵੇ। ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਹਾਲਾਤਾਂ 'ਚ ਖੇਡ ਸਕਦੇ ਹਾਂ। ਸਾਡੇ ਓਪਨਰ (ਰੋਹਿਤ,ਧਵਨ ਤੇ ਰਾਹੁਲ) ਸ਼ਾਨਦਾਰ ਖਿਡਾਰੀ ਹਨ। ਇਨ੍ਹਾਂ 'ਚ ਮੁਕਾਬਲਾ ਹੈ ਕਿ ਕੌਣ ਵਧੀਆ ਬੱਲੇਬਾਜ਼ੀ ਕਰਦਾ ਹੈ। ਰੋਹਿਤ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਰਹੇ ਹਨ। ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਲੋਕਾਂ ਨੂੰ ਰੋਕਣਾ ਚਾਹੀਦਾ ਤੇ ਮੈਨੂੰ ਅਜਿਹਾ ਕਰਨ 'ਚ ਵਿਸ਼ਵਾਸ ਨਹੀਂ ਹੈ।


Gurdeep Singh

Content Editor

Related News