ਅਸ਼ਵਿਨ, ਰੋਹਿਤ ਦੀ ਗ਼ੈਰਮੌਜੂਦਗੀ ਨਾਲ ਅਸਰ ਨਹੀਂ : ਵਿਰਾਟ

Thursday, Dec 13, 2018 - 04:06 PM (IST)

ਅਸ਼ਵਿਨ, ਰੋਹਿਤ ਦੀ ਗ਼ੈਰਮੌਜੂਦਗੀ ਨਾਲ ਅਸਰ ਨਹੀਂ : ਵਿਰਾਟ

ਪਰਥ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਬੱਲੇਬਾਜ਼ ਰੋਹਿਤ ਸ਼ਰਮਾ ਦੀ ਗ਼ੈਰਮੌਜੂਦਗੀ ਦੇ ਬਾਵਜੂਦ ਆਸਟਰੇਲੀਆ ਦੇ ਖਿਲਾਫ ਭਾਰਤ ਪੂਰੀ ਤਰ੍ਹਾਂ ਮਜ਼ਬੂਤੀ ਦੇ ਨਾਲ ਉਤਰੇਗਾ ਅਤੇ ਉਸ ਕੋਲ ਅਜੇ ਵੀ ਜਿੱਤ ਦਾ ਮੌਕਾ ਹੈ। ਅਸ਼ਵਿਨ ਅਤੇ ਰੋਹਿਤ ਸੱਟਾਂ ਕਾਰਨ ਪਰਥ ਟੈਸਟ ਲਈ ਚੁਣੀ ਗਈ 13 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਨਹੀਂ ਬਣ ਸਕੇ ਹਨ ਜਦਕਿ ਅਭਿਆਸ ਮੈਚ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਓਪਨਰ ਪ੍ਰਿਥਵੀ ਸ਼ਾਅ ਵੀ ਸੱਟ ਦਾ ਸ਼ਿਕਾਰ ਹਨ ਅਤੇ ਦੂਜੇ ਮੈਚ 'ਚ ਵੀ ਨਹੀਂ ਖੇਡ ਸਕਣਗੇ।
PunjabKesari
ਮੈਚ ਦੀ ਪੂਰਬਲੀ ਸ਼ਾਮ 'ਤੇ ਕਪਤਾਨ ਵਿਰਾਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੱਟ ਦੇ ਸ਼ਿਕਾਰ ਖਿਡਾਰੀਆਂ ਦੀ ਗ਼ੈਰਮੌਜੂਦਗੀ  ਦੇ ਬਾਵਜੂਦ ਭਾਰਤ ਕੋਲ ਜਿੱਤ ਦਾ ਪੂਰਾ ਮੌਕਾ ਹੈ। ਵਿਰਾਟ ਨੇ ਕਿਹਾ, ''ਸਾਨੂੰ ਆਪਣੇ ਜਿੱਤਣ ਨੂੰ ਲੈ ਕੇ ਪੂਰਾ ਭਰੋਸਾ ਹੈ ਅਤੇ ਅਸੀਂ ਇਸੇ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੇ ਹਾਂ। ਸਾਨੂੰ ਪਤਾ ਹੈ ਕਿ ਆਸਟਰੇਲੀਆ ਘਰੇਲੂ ਹਾਲਾਤ 'ਚ ਮਜ਼ਬੂਤ ਹੈ ਅਤੇ ਪਰਥ 'ਚ ਉਸ ਦੀ ਕੋਸ਼ਿਸ ਵਾਪਸੀ ਕਰਨ ਦੀ ਹੋਵੇਗੀ ਕਿਉਂਕਿ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਮਿਲਦੀ ਹੈ ਪਰ ਸਾਡੇ ਕੋਲ ਵੀ ਬਰਾਬਰੀ ਦਾ ਮੌਕਾ ਹੈ।'' ਐਡੀਲੇਡ 'ਚ ਖੇਡੇ ਗਏ ਪਹਿਲੇ ਟੈਸਟ 'ਚ ਭਾਰਤ ਨੇ 31 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਇਸ ਮੈਚ 'ਚ ਅਸ਼ਵਿਨ ਨੇ 6 ਵਿਕਟਾਂ ਲੈ ਕੇ ਬਿਹਤਰੀਨ ਅਤੇ ਕਿਫਾਇਤੀ ਗੇਂਦਬਾਜ਼ੀ ਕੀਤੀ ਸੀ। ਜਦਕਿ ਮੱਧ ਕ੍ਰਮ 'ਚ ਰੋਹਿਤ ਚੰਗੇ ਸਕੋਰਰ ਹਨ। ਪਰ ਉਨ੍ਹਾਂ ਦੀ ਜਗ੍ਹਾ ਹਨੁਮਾ ਵਿਹਾਰੀ ਦੇ ਖੇਡਣ ਦੀ ਉਮੀਦ ਹੈ।


author

Tarsem Singh

Content Editor

Related News