ਕੋਹਲੀ ਅਤੇ ਪੰਤ ਹਿਮਾਲਿਆ ਦੇ ਬ੍ਰਾਂਡ ਅੰਬੈਸਡਰ ਬਣੇ

Thursday, May 16, 2019 - 01:16 PM (IST)

ਕੋਹਲੀ ਅਤੇ ਪੰਤ ਹਿਮਾਲਿਆ ਦੇ ਬ੍ਰਾਂਡ ਅੰਬੈਸਡਰ ਬਣੇ

ਬੈਂਗਲੁਰੂ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਸ਼ ਦੀ ਪ੍ਰਮੁੱੱਖ ਵੈਲਨੈੱਸ ਫਰਮ ਹਿਮਾਲਿਆ ਡਰੱਗ ਕੰਪਨੀ ਦਾ ਨਵਾਂ ਅਧਿਕਾਰਤ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹਿਮਾਲਿਆ ਨੇ ਕੋਹਲੀ ਅਤੇ ਪੰਤ ਦੇ ਨਾਲ 'ਮੇਂਸ ਫੇਸਕੇਅਰ ਰੇਂਜ' ਦੇ ਪ੍ਰਚਾਰ ਲਈ ਕਰਾਰ ਕੀਤਾ। ਕੋਹਲੀ ਅਤੇ ਪੰਤ ਇਸ ਦੇ ਪ੍ਰਚਾਰ 'ਚ ਲੁਕਿੰਗ ਗੁਡ ਐਂਡ ਲਿਵਿੰਗ ਇਟ ਕਹਿੰਦੇ ਨਜ਼ਰ ਆਉਣਗੇ। ਕੋਹਲੀ ਨੇ ਇਸ ਕਰਾਰ ਦੇ ਬਾਰੇ 'ਚ ਕਿਹਾ, ''ਮੈਂ ਟੀਮ ਹਿਮਾਲਿਆ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੈਂ ਲੰਬੇ ਸਮੇਂ ਤੋਂ ਹਿਮਾਲਿਆਂ ਦੇ ਉਤਪਾਦਾਂ ਨਾਲ ਜੁੜਿਆ ਹਾਂ।'' ਪੰਤ ਨੇ ਕਿਹਾ, ''ਹਿਮਾਲਿਆ ਪਿਛਲੇ 88 ਸਾਲ ਤੋਂ ਲੋਕਾਂ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਦੀ ਕੋਸ਼ਿਸ 'ਚ ਹੈ। ਇਸ ਦਾ ਬ੍ਰਾਂਡ ਅੰਬੈਸਡਰ ਬਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ।''


author

Tarsem Singh

Content Editor

Related News