ਵਿਰਾਟ ਕੋਹਲੀ ਦੀ ਪੈਟਰਨਟੀ ਛੁੱਟੀ ''ਤੇ ਬੋਲੇ ਸਮਿਥ, ''ਕ੍ਰਿਕਟ ਦੇ ਬਾਹਰ ਵੀ ਉਨ੍ਹਾਂ ਦੀ ਇਕ ਦੁਨੀਆ ਹੈ''

Thursday, Dec 10, 2020 - 12:57 PM (IST)

ਵਿਰਾਟ ਕੋਹਲੀ ਦੀ ਪੈਟਰਨਟੀ ਛੁੱਟੀ ''ਤੇ ਬੋਲੇ ਸਮਿਥ, ''ਕ੍ਰਿਕਟ ਦੇ ਬਾਹਰ ਵੀ ਉਨ੍ਹਾਂ ਦੀ ਇਕ ਦੁਨੀਆ ਹੈ''

ਸਪੋਰਟਸ ਡੈਸਕ : ਆਸਟਰੇਲੀਆ ਅਤੇ ਭਾਰਤ ਵਿਚਾਲੇ 17 ਦਸੰਬਰ ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਆਗਾਜ਼ ਹੋਵੇਗਾ।  ਪਹਿਲੇ ਟੈਸਟ ਵਿਚ ਖੇਡਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਪੈਟਰਨਟੀ ਛੁੱਟੀ 'ਤੇ ਚਲੇ ਜਾਣਗੇ। ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿਥ ਨੇ ਉਨ੍ਹਾਂ ਦੇ ਨਾ ਹੋਣ 'ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਭਾਰਤ ਲਈ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕੋਹਲੀ ਦਾ ਸਾਥ ਦਿੰਦੇ ਹੋਏ ਕਿਹਾ ਕਿ ਪ੍ਰਸ਼ੰਸਕ ਅਤੇ ਸਟੇਕ ਹੋਲਡਰਸ ਨੂੰ ਇਹ ਗੱਲ ਵੀ ਸਮਝਣੀ ਹੋਵੇਗੀ ਕਿ ਭਾਰਤੀ ਕਪਤਾਨ ਵੀ ਇਨਸਾਨ ਹੈ ਅਤੇ ਕ੍ਰਿਕਟ ਦੇ ਬਾਹਰ ਵੀ ਉਸ ਦੀ ਇਕ ਦੁਨੀਆ ਹੈ।  

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ

ਮੀਡੀਆ ਨਾਲ ਗੱਲਬਾਤ ਦੌਰਾਨ ਸਮਿਥ ਨੇ ਕਿਹਾ, 'ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਭਾਰਤ ਲਈ ਇਕ ਵੱਡਾ ਨੁਕਸਾਨ ਹੈ। ਅਸੀਂ ਜਾਣਦੇ ਹਾਂ ਕਿ ਵਿਰਾਟ ਇਕ ਵਿਸ਼ਪ ਪੱਧਰ ਦੇ ਖਿਡਾਰੀ ਹਨ ਅਤੇ ਤੁਸੀਂ ਉਨ੍ਹਾਂ ਨੂੰ ਇਸ ਗੱਲ ਦਾ ਸਿਹਰਾ ਦਿੰਦੇ ਹੋ ਕਿ ਉਨ੍ਹਾਂ ਨੂੰ ਇੱਥੇ ਖੇਡਣਾ ਬਹੁਤ ਪਸੰਦ ਸੀ ਪਰ ਉਹ ਵੀ ਇਕ ਇਨਸਾਨ ਹਨ ਅਤੇ ਕ੍ਰਿਕਟ ਦੇ ਬਾਹਰ ਵੀ ਉਸ ਦਾ ਜੀਵਨ ਹੈ ਜਿੱਥੋਂ ਪਰਿਵਾਰ ਸ਼ੁਰੂ ਹੁੰਦਾ ਹੈ।' ਉਨ੍ਹਾਂ ਅੱਗੇ ਕਿਹਾ, 'ਅਸੀਂ ਜਾਣਦੇ ਹਾਂ ਕਿ ਉਹ ਆਸਟਰੇਲੀਆ ਵਿਚ ਖੇਡਣਾ ਕਿੰਨਾ ਪਸੰਦ ਕਰਦੇ ਹਨ ਅਤੇ ਉਹ ਕਿੰਨੇ ਚੰਗੇ ਹਨ।'

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ ਸਿਰਫ਼ 1 ਹੀ ਟੈਸਟ ਖੇਡਣ ਵਾਲੇ ਹਨ। ਇਸ ਦੇ ਬਾਅਦ ਉਹ ਭਾਰਤ ਪਰਤ ਆਉਣਗੇ। ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)


author

cherry

Content Editor

Related News