46 ਦੌੜਾਂ ਬਣਾ ਕੇ ਇਤਿਹਾਸ ਰਚ ਦੇਣਗੇ ਕੋਹਲੀ ਪਰ ਰੈਨਾ ਤੋਂ ਰਹਿ ਜਾਣਗੇ ਪਿੱਛੇ
Thursday, Mar 28, 2019 - 04:25 PM (IST)

ਸਪੋਰਟਸ ਡੈਸਕ— ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਆਈ.ਪੀ.ਐੱਲ. 2018 ਦਾ ਸਤਵਾਂ ਮੈਚ ਖੇਡਿਆ ਜਾਣਾ ਹੈ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਅਤੇ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਕੋਲ ਇਕ ਹੋਰ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ। ਮੁੰਬਈ ਇੰਡੀਅਨਜ਼ ਦੇ ਖਿਲਾਫ ਜੇਕਰ ਵਿਰਾਟ ਕੋਹਲੀ 46 ਦੌੜਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਇਕ ਨਵਾਂ ਇਤਿਹਾਸ ਰਚ ਦੇਣਗੇ।
ਆਈ.ਪੀ.ਐੱਲ. ਇਤਿਹਾਸ 'ਚ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਮਾਮਲੇ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਆ ਜਾਣਗੇ। ਵਿਰਾਟ ਕੋਹਲੀ ਤੋਂ ਪਹਿਲਾਂ ਸੁਰੇਸ਼ ਰੈਨਾ ਆਈ.ਪੀ.ਐੱਲ. ਇਤਿਹਾਸ 'ਚ ਪੰਜ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣੇ ਸਨ। ਆਰ.ਸੀ.ਬੀ. ਖਿਲਾਫ ਇਸ ਸੀਜ਼ਨ ਦੇ ਪਹਿਲੇ ਮੈਚ 'ਚ ਹੀ ਚੇਨਈ ਸੁਪਰਕਿੰਗਜ਼ ਵੱਲੋਂ ਖੇਡਦੇ ਹੋਏ ਰੈਨਾ ਨੇ ਇਹ ਵੱਡੀ ਉਪਲਬਧੀ ਆਪਣੇ ਨਾਂ ਕੀਤੀ ਸੀ। ਰੈਨਾ ਨੇ 177ਵੇਂ ਆਈ.ਪੀ.ਐੱਲ. ਮੈਚ 'ਚ ਇਹ ਕਾਰਨਾਮਾ ਕੀਤਾ। ਵਿਰਾਟ ਕੋਹਲੀ ਸੀ.ਐੱਸ.ਕੇ. ਖਿਲਾਫ ਪਹਿਲੇ ਮੁਕਾਬਲੇ 'ਚ ਸਿਰਫ 6 ਦੌੜਾਂ ਹੀ ਬਣਾ ਸਕੇ ਸਨ, ਅਜਿਹੇ 'ਚ ਟੀਮ ਨੂੰ ਅੱਜ ਆਪਣੇ ਕਪਤਾਨ ਤੋਂ ਵੱਡੀ ਪਾਰੀ ਖੇਡਣ ਦੀ ਉਮੀਦ ਹੋਵੇਗੀ।