IND vs SL : ਅੱਜ ਕੋਹਲੀ ਬੱਲੇਬਾਜ਼ੀ ''ਚ ਹਾਸਲ ਕਰ ਸਕਦੇ ਹਨ ਇਹ ਵੱਡੀ ਉਪਲੱਬਧੀ
Friday, Jan 10, 2020 - 12:32 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫਾਰਮ 'ਚ ਚਲ ਰਹੇ ਹਨ। ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਧਮਾਕੇਦਾਰ ਪਾਰੀਆਂ ਖੇਡਣ ਵਾਲੇ ਕੋਹਲੀ ਸ਼੍ਰੀਲੰਕਾ ਖਿਲਾਫ ਇਕ ਹੋਰ ਵੱਡਾ ਰਿਕਾਰਡ ਬਣਾਉਣ ਦੇ ਕਰੀਬ ਹਨ। ਹੁਣ ਉਹ ਕੌਮਾਂਤਰੀ ਕ੍ਰਿਕਟ 'ਚ 11 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਕਪਤਾਨ ਬਣਨ ਤੋਂ 1 ਦੌੜ ਦੂਰ ਹਨ। ਇਸ ਨਾਲ ਉਹ ਦੁਨੀਆ ਦੇ ਛੇਵੇਂ ਜਦਕਿ ਭਾਰਤ ਦੇ ਦੂਜੇ ਕਪਤਾਨ ਬਣ ਜਾਣਗੇ।
ਕਪਤਾਨ ਕੋਹਲੀ ਦੇ ਨਾਂ ਹੋਵੇਗੀ ਇਹ ਖਾਸ ਉਪਲਬਧੀ
ਵਿਰਾਟ ਕੋਹਲੀ ਨੇ ਅਜੇ ਤਕ ਬਤੌਰ ਕਪਤਾਨ ਕੌਮਾਂਤਰੀ ਕ੍ਰਿਕਟ 'ਚ ਕੁਲ 10999 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਦੀ ਕਪਤਾਨੀ ਸੰਭਾਲਣ ਦੇ ਬਾਅਦ ਤੋਂ ਕੋਹਲੀ ਨੇ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। 83 ਵਨ-ਡੇ 'ਚ 77.60 ਦੀ ਔਸਤ ਨਾਲ ਕੋਹਲੀ ਨੇ ਕੁਲ 4889 ਦੌੜਾਂ ਬਣਾਈਆਂ ਹਨ ਜਦਕਿ 53 ਟੈਸਟ ਮੈਚਾਂ 'ਚ ਉਨ੍ਹਾਂ ਨੇ 63.80 ਦੀ ਔਸਤ ਨਾਲ 5104 ਦੌੜਾਂ ਹਨ। 32 ਟੀ-20 'ਚ ਕਪਤਾਨੀ ਕਰ ਚੁੱਕੇ ਕੋਹਲੀ ਨੇ 1006 ਦੌੜਾਂ ਬਣਾਈਆਂ ਹਨ।