IPL ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਖਿਡਾਰੀ : ਚੋਟੀ ਦੇ 5 ’ਚ ਤਾਂ ਤਿੰਨ ਕਪਤਾਨ ਹੀ ਸ਼ਾਮਲ

Sunday, Apr 04, 2021 - 05:57 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 14ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਕਰਕੇ ਸਾਰੀਆਂ ਟੀਮਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ। ਦੁਨੀਆ ਦੀ ਇਸ ਸਭ ਤੋਂ ਅਮੀਰ ਟੀ-20 ਲੀਗ (ਆਈ. ਪੀ. ਐੱਲ.) ’ਚ ਚੌਕਿਆਂ-ਛੱਕਿਆਂ ਦੀ ਜੰਮ ਕੇ ਬਰਸਾਤ ਹੁੰਦੀ ਹੈ। ਆਓ ਇਕ ਝਾਤ ਪਾਉਂਦੇ ਹਾਂ ਆਈ. ਪੀ. ਐੱਲ ਦੇ 13 ਸੀਜ਼ਨ ਤਕ, ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਚੋਟੀ ਦੇ 5 ਬੱਲੇਬਾਜ਼ਾਂ ’ਤੇ। ਇਸ ਸੂਚੀ ’ਚ ਤਿੰਨ ਤਾਂ ਕਪਤਾਨ ਹੀ ਸ਼ੁਮਾਰ ਹਨ।

PunjabKesari

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਭਾਵੇਂ ਇਕ ਵਾਰ ਵੀ ਖ਼ਿਤਾਬ ਨਹੀਂ ਜਿੱਤ ਸਕੀ ਹੋਵੇ ਪਰ ਉਸ ਦੇ ਕਪਤਾਨ ਵਿਰਾਟ ਕੋਹਲੀ ਹਰ ਸੀਜ਼ਨ ’ਚ ਕਮਾਲ ਦਿਖਾਉਂਦਾ ਹੈ। ਵਿਰਾਟ ਨੇ ਅਜੇ ਤਕ ਆਈ. ਪੀ. ਐੱਲ. ’ਚ 192 ਮੈਚ ਖੇਡੇ ਹਨ ਤੇ ਕੁਲ 201 ਛੱਕੇ ਲਾਏ ਹਨ। ਉਨ੍ਹਾਂ ਦੇ ਨਾਂ 5878 ਦੌੜਾਂ ਹਨ।

PunjabKesari

ਰਿਕਾਰਡ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਜੇ ਤਕ 200 ਆਈ. ਪੀ. ਐੱਲ. ਮੈਚਾਂ ’ਚ 213 ਛੱਕੇ ਲਾਏ ਹਨ। ਉਹ ਲਿਸਟ ’ਚ ਚੌਥੇ ਸਥਾਨ ’ਤੇ ਹਨ। ਰੋਹਿਤ ਇਸ ਵੱਕਾਰੀ ਟੀ-20 ਲੀਗ ’ਚ 5230 ਦੌੜਾਂ ਬਣਾ ਚੁੱਕੇ ਹਨ।

PunjabKesari

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਲੀਗ ’ਚ ਅਜੇ ਤਕ 204 ਮੈਚ ਖੇਡੇ ਹਨ ਤੇ ਉਹ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਿਆਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਹਨ। ਉਨ੍ਹਾਂ ਨੇ ਅਜੇ ਤੱਕ 216 ਛੱਕੇ ਲਾਏ ਹਨ। ਉਨ੍ਹਾਂ ਦੇ ਨਾਂ 182 ਪਾਰੀਆਂ ’ਚ ਕੁਲ 4632 ਦੌੜਾਂ ਹਨ।

PunjabKesari

ਦੱਖਣੀ ਅਫ਼ਰੀਕਾ ਦੇ ਸਾਬਕਾ ਦਿੱਗਜ ਏ. ਬੀ. ਡਿਵੀਲੀਅਰਸ ਨੇ ਆਈ. ਪੀ. ਐੱਲ. ’ਚ 169 ਮੈਚ ਹੀ ਖੇਡੇ ਹਨ ਪਰ ਉਨ੍ਹਾਂ ਦੇ ਨਾਂ 235 ਛੱਕੇ ਹਨ। ਉਨ੍ਹਾਂ ਨੇ ਇਸ ਟੀ-20 ਲੀਗ ’ਚ 156 ਪਾਰੀਆਂ ’ਚ ਕੁਲ 4849 ਦੌੜਾਂ ਬਣਾਈਆਂ ਹਨ। ਉਹ ਸਭ ਤੋਂ ਜ਼ਿਆਦਾ ਛੱਕੇ ਜੜਨ ਦੀ ਸੂਚੀ ’ਚ ਦੂਜੇ ਨੰਬਰ ’ਤੇ ਹਨ।

PunjabKesariਵੈਸਟਇੰਡੀਜ਼ ਦੇ ਧਾਕੜ ਕ੍ਰਿਸ ਗੇਲ ਤਾਂ ਛੱਕੇ ਲਾਉਣ ’ਚ ਮਸ਼ਹੂਰ ਹਨ। ਕੋਈ ਗੇਂਦ ਉਨ੍ਹਾਂ ਦੇ ਬੱਲੇ ’ਤੇ ਪਵੇ ਤਾਂ ਉਹ ਉਸ ਨੂੰ ਬਾਊਂਡਰੀ ਪਾਰ ਭੇਜਣ ’ਚ ਦੇਰ ਨਹੀਂ ਲਾਉਂਦੇ ਹਨ। ਟਾਪ-5 ਦੀ ਲਿਸਟ ’ਚ ਸਭ ਤੋਂ ਘੱਟ ਮੈਚ ਉਨ੍ਹਾਂ ਨੇ ਹੀ ਖੇਡੇ ਹਨ ਪਰ ਛੱਕੇ ਜੜਨ ਦੇ ਮਾਮਲੇ ’ਚ ਉਹ ਚੋਟੀ ’ਤੇ ਹਨ। ਉਨ੍ਹਾਂ ਨੇ ਅਜੇ ਤਕ 131 ਪਾਰੀਆਂ ’ਚ ਕੁਲ 349 ਛੱਕੇ ਜੜੇ ਹਨ ਭਾਵ ਕਿ ਦੂਜੇ ਨੰਬਰ ਦੇ ਡਿਵਿਲੀਅਰਸ ਤੋਂ 100 ਤੋਂ ਵੀ ਜ਼ਿਆਦਾ ਛੱਕੇ ਗੇਲ ਲਾ ਚੁੱਕੇ ਹਨ।


Tarsem Singh

Content Editor

Related News