ਕੌਣ ਹੈ ਪਾਕਿਸਤਾਨ ਦਾ ਵਿਰਾਟ ਕੋਹਲੀ? ਮਾਈਕਲ ਕਲਾਰਕ ਨੇ ਦੱਸਿਆ ਇਸ ਖਿਡਾਰੀ ਦਾ ਨਾਂ

Monday, May 27, 2019 - 10:13 AM (IST)

ਕੌਣ ਹੈ ਪਾਕਿਸਤਾਨ ਦਾ ਵਿਰਾਟ ਕੋਹਲੀ? ਮਾਈਕਲ ਕਲਾਰਕ ਨੇ ਦੱਸਿਆ ਇਸ ਖਿਡਾਰੀ ਦਾ ਨਾਂ

ਸਪੋਰਟਸ ਡੈਸਕ— ਵਰਲਡ ਕੱਪ ਦਾ ਆਗਾਜ਼ 30 ਜੂਨ ਨੂੰ ਇੰਗਲੈਂਡ 'ਚ ਹੋਣ ਜਾ ਰਿਹਾ ਹੈ। ਵਰਲਡ ਕੱਪ ਦੇ ਤਹਿਤ ਪਾਕਿਸਤਾਨ ਅਤੇ ਭਾਰਤ ਵਿਚਾਲੇ 16 ਜੂਨ ਨੂੰ ਮੈਨਚੈਸਟਰ 'ਚ ਹੋਣ ਵਾਲੇ ਮੈਚ ਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਅਜੇ ਤੋਂ ਹੀ ਉਤਸ਼ਾਹਤ ਹਨ। ਇਨ੍ਹਾਂ ਦੋਹਾਂ ਦੇਸ਼ਾਂ ਦੀ ਕ੍ਰਿਕਟ ਟੀਮਾਂ ਵਿਚਾਲੇ ਰੋਮਾਂਚਕ ਜੰਗ ਹੋਣ ਦੀ ਉਮੀਦ ਹੈ। ਵਰਲਡ ਕੱਪ 'ਚ ਭਾਰਤ ਦੇ ਖਿਲਾਫ ਜਿੱਤ ਲਈ ਤਰਸ ਰਹੀ ਪਾਕਿਸਤਾਨ ਦੀ ਕੋਸ਼ਿਸ਼ ਇਸ ਵਾਰ ਹਾਰ ਦੇ ਸਿਲਸਿਲੇ ਨੂੰ ਤੋੜਨ ਦੀ ਹੋਵੇਗੀ। ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਦੀ ਅਕਸਰ ਤੁਲਨਾ ਕੀਤੀ ਜਾਂਦੀ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨੀ ਕ੍ਰਿਕਟਰ ਅਹਿਮਦ ਸ਼ਹਿਜ਼ਾਦ ਦੀ ਤੁਲਨਾ ਕਈ ਵਾਰ ਕੀਤੀ ਜਾ ਚੁੱਕੀ ਹੈ। ਵਰਲਡ ਕੱਪ ਦੇ ਪਹਿਲੇ ਅਭਿਆਸ ਮੈਚ 'ਚ ਅਫਗਾਨਿਸਤਾਨ ਦੇ ਖਿਲਾਫ ਸ਼ਾਨਦਾਰ ਸੈਂਕੜਾ ਜੜਨ ਵਾਲੇ ਬਾਬਰ ਆਜ਼ਮ ਨੂੰ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਪਾਕਿਸਤਾਨ ਦਾ ਵਿਰਾਟ ਕੋਹਲੀ ਦੱਸਿਆ। ਆਜ਼ਮ ਨੇ ਮੈਚ 'ਚ 108 ਗੇਂਦਾਂ 'ਚ 112 ਦੌੜਾਂ ਦੀ ਪਾਰੀ ਖੇਡੀ ਜਿਸ 'ਚ 10 ਚੌਕੇ ਅਤੇ 2 ਛੱਕੇ ਸ਼ਾਮਲ ਸਨ।
PunjabKesari
ਬਾਬਰ ਦੀ ਪਾਰੀ ਦੇਖ ਕੇ ਕੁਮੈਂਟਰੀ ਕਰ ਰਹੇ ਕਲਾਰਕ ਨੇ ਕਿਹਾ, ''ਬਾਬਰ ਆਜ਼ਮ ਦੇ ਕੋਲ ਕਲਾਸ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਪਾਕਿਸਤਾਨ ਨੂੰ ਜੇਕਰ ਇਸ ਵਰਲਡ ਕੱਪ ਸੈਮੀਫਾਈਨਲ ਜਾਂ ਫਾਈਨਲ ਤਕ ਦਾ ਸਫਰ ਤੈਅ ਕਰਨਾ ਹੈ ਤਾਂ ਬਾਬਰ ਆਜ਼ਮ ਨੂੰ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਬਾਬਰ ਆਜ਼ਮ ਮੌਜੂਦਾ ਸਮੇਂ 'ਚ ਪਾਕਿਸਤਾਨ ਦੇ ਵਿਰਾਟ ਕੋਹਲੀ ਹਨ ਅਤੇ ਉਨ੍ਹਾਂ ਨੂੰ ਵਰਲਡ ਕੱਪ 'ਚ ਟੀਮ ਦੇ ਲਈ ਕਈ ਯਾਦਗਾਰ ਪਾਰੀ ਖੇਡਣੀਆਂ ਹੋਣਗੀਆਂ।'' ਜ਼ਿਕਰਯੋਗ ਹੈ ਕਿ ਬਾਬਰ ਆਜ਼ਮ ਨੇ ਸਿਰਫ 64 ਵਨ ਡੇ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।
PunjabKesari
ਟੀ-20 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦਾ ਰਿਕਾਰਡ ਬਾਬਰ ਆਜ਼ਮ ਦੇ ਨਾਂ ਦਰਜ ਹੈ। ਬਾਬਰ ਨੇ 26 ਪਾਰੀਆਂ ਦੇ ਦੌਰਾਨ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ ਸਨ। ਵਨ ਡੇ 'ਚ 21 ਪਾਰੀਆਂ 'ਚ ਹਜ਼ਾਰ ਦੌੜਾਂ ਬਣਾ ਕੇ ਉਨ੍ਹਾਂ ਨੇ ਕੇਵਿਨ ਪੀਟਰਸਨ ਅਤੇ ਵੀਵੀ ਰਿਚਰਡਸਨ ਜਿਹੇ ਦਿਗਜ ਖਿਡਾਰੀਆਂ ਦੀ ਬਰਾਬਰੀ ਕੀਤੀ। ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਬਾਬਰ ਆਜ਼ਮ 80 ਦੇ ਸਟ੍ਰਾਈਕ ਰੇਟ ਨਾਲ ਲਗਾਤਾਰ ਦੌੜਾਂ ਬਣਾ ਰਹੇ ਹਨ। ਹਾਲਾਂਕਿ ਬਾਬਰ ਨੂੰ ਭਰੋਸਾ ਹੈ ਕਿ ਉਹ ਸਥਿਤੀ ਦੇ ਮੁਤਾਬਕ ਆਪਣੀ ਬੱਲੇਬਾਜ਼ੀ 'ਚ ਬਦਲਾਅ ਕਰ ਸਕਦੇ ਹਨ।


author

Tarsem Singh

Content Editor

Related News