IND vs AUS 2nd ODI : ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਸੀਰੀਜ਼ ਗੁਆਉਣ ਦਾ ਕਾਰਨ

Sunday, Nov 29, 2020 - 06:57 PM (IST)

IND vs AUS 2nd ODI : ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਸੀਰੀਜ਼ ਗੁਆਉਣ ਦਾ ਕਾਰਨ

ਨਵੀਂ ਦਿੱਲੀ— ਆਸਟਰੇਲੀਆਈ ਟੀਮ ਤੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 2-0 ਨਾਲ ਪਿਛੜ ਜਾਣ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨਿਰਾਸ਼ ਦਿਸੇ। ਮੈਚ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ। ਕੋਹਲੀ ਨੇ ਕਿਹਾ- ਉਨ੍ਹਾਂ ਨੇ ਸਾਨੂੰ ਖੇਡ ਦੇ ਹਰ ਮੋਰਚੇ 'ਚ ਪਛਾੜ ਦਿੱਤਾ। ਅਸੀਂ ਗੇਂਦ ਨਾਲ ਕਾਫ਼ੀ ਖ਼ਰਾਬ ਸੀ। ਅਸੀਂ ਸਹੀ ਦਿਸ਼ਾ 'ਚ ਗੇਂਦ ਨਹੀਂ ਕਰ ਸਕੇ। ਵਿਰੋਧੀ ਟੀਮ ਕੋਲ ਮਜ਼ਬੂਤ ਬੱਲੇਬਾਜ਼ੀ ਲਾਈਨ-ਅਪ ਹੈ, ਉਹ ਹਾਲਾਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਇਹ ਵੀ ਪੜ੍ਹੋ : Aus ਤੋਂ ਮਿਲੇ ਵੱਡੇ ਟੀਚੇ ਦੇ ਬਾਅਦ ਕੋਹਲੀ ਦੀ ਕਪਤਾਨੀ 'ਤੇ ਉਠੇ ਸਵਾਲ, ਬਣਾਏ ਗਏ ਮਜ਼ੇਦਾਰ ਮੀਮਸ


PunjabKesari
ਕੋਹਲੀ ਨੇ ਕਿਹਾ- ਸਾਨੂੰ ਪਿੱਛਾ ਕਰਨ 'ਚ ਮੁਸ਼ਕਲ ਹੋਈ। ਇਕ ਜਾਂ ਦੋ ਵਿਕਟਾਂ ਡਿਗਦੇ ਹੀ ਰਿਕਵਾਇਰ ਰਨ ਰੇਟ ਉੱਪਰ ਚਲੀ ਜਾਂਦੀ ਸੀ ਜਿਸ ਕਾਰਨ ਸਾਨੂੰ ਲਗਾਤਾਰ ਹਿਟਿੰਗ ਕਰਨੀ ਪੈਂਦੀ ਸੀ। ਉਨ੍ਹਾਂ ਨੇ ਖੇਤਰ 'ਚ ਬਣੀਆਂ ਸੰਭਾਵਨਾਵਾਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕੀਤਾ। ਇਹੋ ਫ਼ਰਕ ਪੈਦਾ ਕਰ ਗਿਆ।
ਇਹ ਵੀ ਪੜ੍ਹੋ :ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ 'ਚ ਹੋਏ ਸ਼ਾਮਲ
 

PunjabKesari
ਹਾਰਦਿਕ ਪੰਡਯਾ ਨੂੰ ਗੇਂਦਬਾਜ਼ੀ ਦੇਣ 'ਤੇ ਉਨ੍ਹਾਂ ਕਿਹਾ, ''ਹਾਰਦਿਕ ਨੇ ਖ਼ੁਦ ਗੇਂਦਬਾਜ਼ੀ ਕਰਨਾ ਠੀਕ ਸਮਝਿਆ। ਮੈਂ ਸ਼ੁਰੂ 'ਚ ਸਿਰਫ਼ ਕੁਝ ਓਵਰਾਂ ਲਈ ਉਨ੍ਹਾਂ ਤੋਂ ਗੇਂਦਬਾਜ਼ੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹਾਰਦਿਕ ਨੇ ਚੰਗਾ ਮਹਿਸੂਸ ਕੀਤਾ। ਸਾਨੂੰ ਇਕ ਵਿਕਟ ਵੀ ਮਿਲਿਆ। ਉਨ੍ਹਾਂ ਨੇ ਆਪਣੇ ਆਫ਼ ਕਟਰ ਦੇ ਨਾਲ ਚੰਗੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਸਾਡੀ ਯੋਜਨਾ ਨੂੰ ਫੜਕੇ ਰਖਿਆ।

ਜ਼ਿਕਰਯੋਗ ਹੈ ਕਿ ਟੀਮ ਇੰਡੀਆ ਤਿੰਨ ਮੈਚਾਂ ਦੀ ਸੀਰੀਜ਼ ਗੁਆ ਚੁੱਕੀ ਹੈ। ਸੀਰੀਜ਼ ਦਾ ਤੀਜਾ ਮੁਕਾਬਲਾ ਕੈਨਬਰਾ ਦੇ ਮੈਦਾਨ 'ਤੇ ਖੇਡਿਆ ਜਾਵੇਗਾ, ਜੋਕਿ 2 ਦਸੰਬਰ ਨੂੰ ਹੋਵੇਗਾ। ਟੀਮ ਇੰਡੀਆ ਨੇ ਇਸ ਦੇ ਬਾਅਦ ਭਾਵ 4 ਦਸੰਬਰ ਤੋਂ ਟੀ-20 ਸੀਰੀਜ਼ ਦੀ ਸ਼ੁਰੂਆਤ ਕਰਨੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਸਾਹਮਣੇ ਕਾਫੀ ਚੁਣੌਤੀਆਂ ਹੋਣਗੀਆਂ।


author

Tarsem Singh

Content Editor

Related News