World XI vs Asia XI : ਕੋਹਲੀ ਸਣੇ ਇਹ 6 ਭਾਰਤੀ ਖਿਡਾਰੀ ਟੀਮ ''ਚ ਸ਼ਾਮਲ, BCB ਨੇ ਕੀਤਾ ਐਲਾਨ

Tuesday, Feb 25, 2020 - 05:04 PM (IST)

World XI vs Asia XI : ਕੋਹਲੀ ਸਣੇ ਇਹ 6 ਭਾਰਤੀ ਖਿਡਾਰੀ ਟੀਮ  ''ਚ ਸ਼ਾਮਲ, BCB ਨੇ ਕੀਤਾ ਐਲਾਨ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੰਗਲਵਾਰ ਨੂੰ ਏਸ਼ੀਆ ਇਲੈਵਨ ਟੀਮ 'ਚ ਸ਼ਾਮਲ ਕੀਤਾ ਗਿਆ ਜੋ ਅਗਲੇ ਮਹੀਨੇ ਢਾਕਾ 'ਚ 'ਬੰਗਬੰਧੂ 100 ਈਅਰ ਸੈਲੀਬ੍ਰੇਸ਼ਨ' ਦੇ ਤਹਿਤ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਵਰਲਡ ਇਲੈਵਨ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡੇਗੀ। ਈ. ਐੱਸ. ਪੀ. ਐੱਨ. ਕ੍ਰਿਕ ਇੰਫੋ ਦੀ ਖ਼ਬਰ ਦੇ ਮੁਤਾਬਕ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਕੋਹਲੀ ਨੂੰ ਇਕ ਮੈਚ ਲਈ ਟੀਮ 'ਚ ਸਾਮਲ ਕੀਤਾ ਹੈ ਪਰ ਇਹ ਉਨ੍ਹਾਂ ਦੀ ਉਪਲਬਧਤਾ 'ਤੇ ਨਿਰਭਰ ਕਰੇਗਾ। ਬੀ. ਸੀ. ਸੀ. ਆਈ. ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਨ੍ਹਾਂ ਮੈਚਾਂ ਦਾ ਆਯੋਜਨ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜਿਬਰ ਰਹਿਮਾਨ ਦੀ ਜਨਮ ਸਦੀ ਦੇ ਜਸ਼ਨ ਦੇ ਤੌਰ 'ਤੇ 18 ਤੋਂ 22 ਮਾਰਚ ਦੇ ਵਿਚਾਲੇ ਕੀਤਾ ਜਾਵੇਗਾ। ਏਸ਼ੀਆ ਇਲੈਵਨ 'ਚ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ, ਵਿਕਟਕੀਪਰ ਰਿਸ਼ਭ ਪੰਤ, ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਪਿਨਰ ਕੁਲਦੀਪ ਯਾਦਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟੀਮਾਂ ਇਸ ਤਰ੍ਹਾਂ ਹਨ :-

ਏਸ਼ੀਆ ਇਲੈਵਨ :- ਲੋਕੇਸ਼ ਰਾਹੁਲ, ਸ਼ਿਖਰ ਧਵਨ, ਵਿਰਾਟ ਕੋਹਲੀ, ਰਿਸ਼ਭ ਪੰਤ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਤਿਸਾਰਾ ਪਰੇਰਾ, ਲਸਿਥ ਮਲਿੰਗਾ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਮੁਸਤਫਿਜ਼ੁਰ ਰਹਿਮਾਨ, ਤਮੀਮ ਇਕਬਾਲ, ਮੁਸ਼ਫਿਕੁਰ ਰਹੀਮ, ਲਿਟਨ ਦਾਸ ਅਤੇ ਸੰਦੀਪ ਲਾਮਿਚਾਨੇ।

ਵਰਲਡ ਇਲੈਵਨ : ਐਲੇਕਸ ਹੇਲਸ, ਕ੍ਰਿਸ ਗੇਲ, ਫਾਫ ਡੁ ਪਲੇਸਿਸ (ਕਪਤਾਨ), ਨਿਕੋਲਸ ਪੂਰਨ, ਬ੍ਰੈਂਡਨ ਟੇਲਰ, ਜਾਨੀ ਬੇਅਰਸਟਾ, ਕੀਰਨੋ ਪੋਲਾਰਡ, ਆਦਿਲ ਰਾਸ਼ਿਦ, ਸ਼ੇਲਡਨ ਕੋਟਰੇਲ, ਲੁੰਗੀ ਐਨਗਿਡੀ, ਐਂਡ੍ਰਿਊ ਟਾਈ ਅਤੇ ਮਿਸ਼ੇਲ ਮੈਕਲੇਨਘਨ।


author

Tarsem Singh

Content Editor

Related News