ਫੈਡਰਰ ਨਾਲ ਫੋਟੋ ''ਤੇ ਬੁਰੀ ਫਸੀ ਅਨੁਸ਼ਕਾ, ਇਸ ਵਜ੍ਹਾ ਕਰਕੇ ਹੋ ਗਈ ਟਰੋਲ
Sunday, Jan 20, 2019 - 05:15 PM (IST)

ਮੈਲਬੋਰਨ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਆਸਟਰੇਲੀਆ 'ਚ ਦੌਰਾ ਖਤਮ ਹੋਣ ਦੇ ਬਾਅਦ ਵੀ ਕੁਝ ਸਮਾਂ ਬਿਤਾ ਰਹੇ ਹਨ। ਸ਼ਨੀਵਾਰ ਨੂੰ ਕੋਹਲੀ ਪਤਨੀ ਅਨੁਸ਼ਕਾ ਦੇ ਨਾਲ ਆਸਟਰੇਲੀਅਨ ਓਪਨ ਦਾ ਆਨੰਦ ਮਾਣ ਰਹੇ ਸਨ।
ਇਸ ਦੌਰਾਨ ਕੋਹਲੀ ਨੇ ਪਤਨੀ ਅਨੁਸ਼ਕਾ ਦੇ ਨਾਲ ਦਿੱਗਜ ਟੈਨਿਸ ਸਟਾਰ ਰੋਜਰ ਫੈਡਰਰ ਦੇ ਨਾਲ ਤਸਵੀਰਾਂ ਖਿੱਚਵਾਈਆਂ ਜਿਸ ਨੂੰ ਲੈ ਕੇ ਵੱਡਾ ਬਵਾਲ ਹੋ ਗਿਆ ਹੈ।
ਕੋਹਲੀ ਨੇ ਟਵੀਟ ਕੀਤਾ, ''ਆਸਟਰੇਲੀਅਨ ਓਪਨ 'ਚ ਸ਼ਾਨਦਾਰ ਦਿਨ। ਆਸਟਰੇਲੀਆ 'ਚ ਗਰਮੀਆਂ ਦਾ ਸਮਾਪਨ ਕਰਨ ਦਾ ਸ਼ਾਨਦਾਰ ਤਰੀਕਾ। ਆਸਟਰੇਲੀਆਈ ਓਪਨ ਦਾ ਧੰਨਵਾਦੀ ਰਹਾਂਗਾ।'' ਇਸ ਤੋਂ ਬਾਅਦ ਆਸਟਰੇਲੀਆਈ ਓਪਨ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਫੈਡਰਰ, ਕੋਹਲੀ ਅਤੇ ਅਨੁਸ਼ਕਾ ਦੀ ਤਸਵੀਰ ਟਵੀਟ ਕਰਦੇ ਹੋਏ ਲਿਖਿਆ, 'ਤਿੰਨ ਲੀਜੈਂਡ ਇਕ ਤਸਵੀਰ।'
ਇਸ ਤੋਂ ਬਾਅਦ ਫੈਂਸ ਨੇ ਅਨੁਸ਼ਕਾ ਸ਼ਰਮਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ''ਅਨੁਸ਼ਕਾ ਸ਼ਰਮਾ ਕਿੱਥੋਂ ਦੀ ਲੀਜੈਂਡ।''
ਇਕ ਯੂਜ਼ਰ ਨੇ ਲਿਖਿਆ, ''ਜੇਕਰ ਅਨੁਸ਼ਕਾ ਸ਼ਰਮਾ ਲੀਜੈਂਡ ਹੈ ਤਾਂ ਮੈਂ ਵੀ ਭਾਰਤ ਦਾ ਪ੍ਰਧਾਨਮੰਤਰੀ ਹਾਂ।''
ਇਕ ਫੈਨ ਨੇ ਲਿਖਿਆ, ''ਅਨੁਸ਼ਕਾ ਸ਼ਰਮਾ ਨੁੰ ਲੀਜੈਂਡ ਕਹਿ ਕੇ ਆਪਣੇ ਆਪ ਨੂੰ ਸ਼ਰਮਿੰਦਾ ਨਾ ਕਰੋ।''
ਫੈਂਸ ਨੂੰ ਵਿਰਾਟ ਅਤੇ ਫੈਡਰਰ ਨੂੰ ਲੀਜੈਂਡ ਕਹਿਣਾ ਰਾਸ ਆਇਆ ਪਰ ਅਨੁਸ਼ਕਾ ਨੂੰ ਵੀ ਲੀਜੈਂਡ ਕਹਿ ਦੇਣਾ ਲੋਕਾਂ ਨੂੰ ਹਜ਼ਮ ਨਹੀਂ ਹੋਇਆ।
ਇਕ ਯੂਜ਼ਰ ਨੇ ਲਿਖਿਆ, 'ਅਨੁਸ਼ਕਾ ਲੀਜੈਂਡ ਹੈ, ਲੀਜੈਂਡ ਦੀ ਪਰਿਭਾਸ਼ਾ ਕੀ ਹੈ।''
ਇਕ ਫੈਨ ਨੇ ਲਿਖਿਆ ਕਿ ਅਨੁਸ਼ਕਾ ਲੀਜੈਂਡ ਹੈ ਤਾਂ ਇਸ ਤਰ੍ਹਾਂ ਨਾਲ ਰਾਹੁਲ ਗਾਂਧੀ ਵੀ ਲੀਜੈਂਡ ਹਨ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਭਾਰਤ ਦੇ ਅਜਿਹੇ ਪਹਿਲੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਆਸਟਰੇਲੀਆ ਦੀ ਧਰਤੀ 'ਤੇ ਇਕ ਹੀ ਦੌਰੇ 'ਚ ਟੈਸਟ ਅਤੇ ਬਾਈਲੈਟਰਲ (ਦੋ ਪੱਖੀ) ਵਨ ਡੇ ਸੀਰੀਜ਼ 'ਚ ਜਿੱਤ ਦਰਜ ਕੀਤੀ ਹੈ। ਟੀਮ ਇੰਡੀਆ ਨੇ ਕੰਗਾਰੂਆਂ ਨੂੰ ਦਰੜ ਕੇ 70 ਸਾਲ 'ਚ ਪਹਿਲੀ ਵਾਰ ਆਸਟਰੇਲੀਆਈ ਦੌਰੇ ਦਾ ਅੰਤ ਬਿਨਾ ਸੀਰੀਜ਼ ਗੁਆਏ ਕੀਤਾ ਹੈ।