ਕੋਹਲੀ-ਅਨੁਸ਼ਕਾ ਫੁਰਸਤ ''ਚ ਨਿਕਲੇ ਘੁੰਮਣ, ਪੋਸਟ ਕੀਤੀ ਪਿਆਰ ਭਰੇ ਪਲਾਂ ਦੀ ਤਸਵੀਰ
Friday, Oct 25, 2019 - 03:20 PM (IST)

ਸਪੋਰਟਸ ਡੈਸਕ— ਭਾਰਤ ਨੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਦੱਖਣੀ ਅਫਰੀਕਾ ਨੂੰ ਤੀਜੇ ਅਤੇ ਅੰਤਿਮ ਟੈਸਟ 'ਚ ਪਾਰੀ ਅਤੇ 202 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ। ਅਜਿਹੇ 'ਚ ਭਾਰਤ ਨੇ ਲਗਾਤਾਰ 11 ਘਰੇਲੂ ਟੈਸਟ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹੇ 'ਚ ਸੀਰੀਜ਼ ਖ਼ਤਮ ਹੁੰਦੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਘੁੰਮਣ ਨਿਕਲ ਗਏ ਹਨ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਦਰਅਸਲ ਬ੍ਰੇਕ 'ਤੇ ਜਾਂਦੇ ਹੀ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਕੋਹਲੀ ਨੇ ਆਪਣੀ ਅਤੇ ਅਨੁਸ਼ਕਾ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਇਸ ਦੇ ਕੈਪਸ਼ਨ 'ਚ ਅਨੁਸ਼ਕਾ ਸ਼ਰਮਾ ਨੂੰ ਟੈਗ ਕੀਤਾ ਅਤੇ ਦਿਲ ਦੀ ਇਮੋਜੀ ਬਣਾਈ ਹੈ।
ਅੱਗੇ ਦਸ ਦਈਏ ਕਿ ਕੱਲ੍ਹ ਬੰਗਲਾਦੇਸ਼ ਖਿਲਾਫ ਤਿੰਨ ਟੀ-20 ਅਤੇ 2 ਟੈਸਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਹੈ।
😍❤️ @AnushkaSharma pic.twitter.com/0IrJvzKu6N
— Virat Kohli (@imVkohli) October 25, 2019