ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਨੁਸ਼ਕਾ-ਵਿਰਾਟ, ਕੀਤਾ ਇਹ ਐਲਾਨ

07/30/2020 5:54:09 PM

ਸਪੋਰਟਸ ਡੈਕਸ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਨੁਸ਼ਕਾ ਸ਼ਰਮਾ ਬਿਹਾਰ ਅਤੇ ਅਸਾਮ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਵਿਰਾਟ ਨੇ ਸੋਸ਼ਲ ਮੀਡੀਆ ਜਰੀਏ ਦੱਸਿਆ ਕਿ ਉਹ ਤੇ ਅਨੁਸ਼ਕਾ ਤਿੰਨ ਅਜਿਹੇ ਸੰਗਠਨਾਂ ਨੂੰ ਦਾਨ ਕਰ ਰਹੇ ਹਨ, ਜੋ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਬਿਹਾਰ ਅਤੇ ਆਸਾਮ 'ਚ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਬੇਘਰ ਹੋ ਗਏ ਹਨ। 

ਇਹ ਵੀ ਪੜ੍ਹੋਂ : ਸਾਊਥ ਅਫ਼ਰੀਕਾ ਦੇ ਇਸ ਕ੍ਰਿਕਟਰ ਨੇ 22 ਸਾਲ ਦੀ ਉਮਰ 'ਚ ਬਦਲ ਲਿਆ ਸੀ ਧਰਮ
PunjabKesariਵਿਰਾਟ ਨੇ ਟਵੀਟ ਕਰਦਿਆ ਲਿਖਿਆ 'ਸਾਡਾ ਦੇਸ਼ ਅਜੇ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਇਸ ਦੌਰਾਨ ਬਿਹਾਰ ਅਤੇ ਆਸਾਮ 'ਚ ਲੋਕ ਹੜ੍ਹ ਨਾਲ ਜੂਝ ਰਹੇ ਹਨ, ਇਸ ਨਾਲ ਕਈ ਲੋਕਾਂ ਦੀ ਜ਼ਿੰਦਗੀ 'ਤੇ ਬੁਰਾ ਅਸਰ ਪਿਆ ਹੈ। ਅਸੀਂ ਬਿਹਾਰ ਤੇ ਆਸਾਮ ਦੇ ਲੋਕਾਂ ਲਈ ਅਰਦਾਸ ਕਰਦੇ ਰਹਾਂਗੇ। ਮੈਂ ਅਤੇ ਅਨੁਸ਼ਕਾ ਨੇ ਵਾਅਦਾ ਕੀਤਾ ਹੈ ਕਿ ਅਸੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਾਂਗੇ, ਇਨ੍ਹਾਂ ਤਿੰਨ ਸੰਗਠਨਾਂ ਦੀ ਮਦਦ ਕਰਦੇ ਹੋਏ, ਜੋ ਹੜ੍ਹ ਪੀੜਤ ਦੇ ਲਈ ਸ਼ਾਨਦਾਰ ਕੰਮ ਰਹੇ ਹਨ। ਜੇਕਰ ਤੁਹਾਨੂੰ ਵੀ ਸਹੀ ਲੱਗੇ ਤਾਂ ਤੁਸੀਂ ਵੀ ਇਨ੍ਹਾਂ ਸੰਗਠਨਾਂ ਦੇ ਜਰੀਏ ਇਨ੍ਹਾਂ ਸੂਬਿਆਂ ਦੇ ਲੋਕਾਂ ਦੀ ਮਦਦ ਕਰ ਸਕਦੇ ਹੋ।'

ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'
PunjabKesari

ਵਿਰਾਟ ਨੇ ਉਨ੍ਹਾਂ ਤਿੰਨ ਸੰਗਠਨਾਂ ਦੇ ਵੀ ਦੱਸੇ ਹਨ, ਉਨ੍ਹਾਂ 'ਚੋਂ ਇਕ 'ਰੈਪਿਡ ਰਿਸਪਾਸ, ਦੂਜਾ ਐਕਸ਼ਨ ਐਂਡ ਇੰਡੀਆ ਤੇ ਤੀਸਰਾ 'ਗੁੰਜ' ਹੈ। ਵਿਰਾਟ ਅਤੇ ਅਨੁਸ਼ਕਾ ਇਸ ਤੋਂ ਪਹਿਲਾਂ ਕੋਵਿਡ-19 ਨੂੰ ਲੈ ਕੇ ਦਾਨ ਕਰ ਚੁੱਕੇ ਹਨ। 


Baljeet Kaur

Content Editor

Related News