ਵਿਰਾਟ ਵਨ ਡੇ ਦਾ ਸਰਵਸ੍ਰੇਸ਼ਠ ਖਿਡਾਰੀ ਹੈ : ਫਿੰਚ

Thursday, Nov 26, 2020 - 10:19 PM (IST)

ਵਿਰਾਟ ਵਨ ਡੇ ਦਾ ਸਰਵਸ੍ਰੇਸ਼ਠ ਖਿਡਾਰੀ ਹੈ : ਫਿੰਚ

ਸਿਡਨੀ- ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਰਾਟ ਵਨ ਡੇ ਸਵਰੂਪ ਦਾ ਸਰਵਸ੍ਰੇਸ਼ਠ ਖਿਡਾਰੀ ਹੈ। ਫਿੰਚ ਨੇ ਕਿਹਾ,''ਜੇਕਰ ਤੁਸੀਂ ਵਿਰਾਟ ਦੇ ਰਿਕਾਰਡ ਦੇਖੋ ਤਾਂ ਉਹ ਕਿਸੇ ਤੋਂ ਘੱਟ ਨਹੀਂ ਹੈ। ਇਹ ਅਸਲ ਵਿਚ ਜ਼ਿਕਰਯੋਗ ਹੈ। ਮੇਰੇ ਖਿਆਲ ਨਾਲ ਸਾਨੂੰ ਵਿਰਾਟ ਨੂੰ ਜਲਦ ਆਊਟ ਕਰਨ 'ਤੇ ਧਿਆਨ ਦੇਣਾ ਪਵੇਗਾ।''

PunjabKesari
ਫਿੰਚ ਹਾਲ ਹੀ ਵਿਚ ਯੂ. ਏ. ਈ. ਵਿਚ ਖਤਮ ਹੋਏ ਆਈ. ਪੀ. ਐੱਲ. ਦਾ ਹਿੱਸਾ ਸੀ ਤੇ ਉਸ ਨੇ ਵਿਰਾਟ ਦੇ ਨਾਲ ਤਕਰੀਬਨ 2 ਮਹੀਨੇ ਬਿਤਾਏ ਹਨ ਪਰ ਉਸਦਾ ਮੰਨਣਾ ਹੈ ਕਿ ਵਿਰਾਟ ਦੀ ਬੱਲੇਬਾਜ਼ੀ ਵਿਚ ਕੋਈ ਕਮੀ ਲੱਭਣਾ ਇੰਨਾ ਆਸਾਨ ਨਹੀਂ ਹੈ। ਉਸ ਨੇ ਕਿਹਾ,''ਵਿਰਾਟ ਕੋਲ ਕਾਫੀ ਤਾਕਤ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਰਣਨੀਤੀ ਦੇ ਮੁਤਾਬਕ ਕੰਮ ਕਰੋ ਤੇ ਇਸਦੇ ਲਈ ਪ੍ਰਤੀਬੱਧ ਰਹੋ।''
ਕਪਤਾਨ ਨੇ ਕਿਹਾ,''ਜਦੋਂ ਤੁਸੀਂ ਆਪਣੀ ਫਾਰਮ ਵਿਚ ਨਹੀਂ ਹੁੰਦੇ ਤਾਂ ਟੀ-20 ਸਵਰੂਪ ਕਾਫੀ ਵੱਖਰਾ ਹੋ ਜਾਂਦਾ ਹੈ। ਜਦੋਂ ਤੁਸੀਂ ਪਾਰੀ ਦੀ ਸ਼ੁਰੂਆਤ ਵਿਚ ਹਮਲਾਵਰ ਹੁੰਦੇ ਹੋ ਤੇ ਜ਼ੋਖਿਮ ਲੈਂਦੇ ਹੋ ਤਾਂ ਇਹ 100 ਫੀਸਦੀ ਸਹੀ ਨਹੀਂ ਰਹਿੰਦਾ ਤਾਂ ਤੁਹਾਨੂੰ ਬਾਅਦ ਵਿਚ ਜਲਦੀ ਦੌੜਾਂ ਬਣਾਉਣੀਆਂ ਪੈਂਦੀਆਂ ਹਨ।


author

Gurdeep Singh

Content Editor

Related News