ਕ੍ਰਿਕਟ ਦੇ ਦਬੰਗ ਹਨ ਵਿਰਾਟ : ਸੋਨਾਕਸ਼ੀ

Friday, Dec 13, 2019 - 07:38 PM (IST)

ਕ੍ਰਿਕਟ ਦੇ ਦਬੰਗ ਹਨ ਵਿਰਾਟ : ਸੋਨਾਕਸ਼ੀ

ਮੁੰਬਈ— ਦਬੰਗ ਗਰਲ ਸੋਨਾਕਸ਼ੀ ਸਿੰਹਾ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਇਸ ਖੇਡ ਦੇ ਦਬੰਗ ਹਨ। ਚੁਲਬੁਲ ਪਾਂਡੇ ਹਨ ਤੇ ਗੇਂਦਬਾਜ਼ਾਂ ਦੇ ਲਈ ਖਤਰਨਾਕ ਹਨ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ 15 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਸੋਨਾਕਸ਼ੀ ਨੇ ਵਿਰਾਟ ਦੇ ਲਈ ਇਹ ਗੱਲ ਕਹੀ ਹੈ। ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਤੇ ਸੋਨਾਕਸ਼ੀ ਸਿੰਹਾ ਦੀ ਦਬੰਗ-3 ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਭਾਰਤ-ਵਿੰਡੀਜ਼ ਸੀਰੀਜ਼ ਤੋਂ ਪਹਿਲਾਂ ਇਹ ਦੋਵੇਂ ਅਭਿਨੇਤਾ ਪਹਿਲੇ ਵਨ ਡੇ 'ਚ ਨੇਰੋਲੈਕ ਕ੍ਰਿਕਟ ਲਾਈਵ 'ਤੇ ਦਿਖਾਈ ਦੇਣਗੇ। ਸੋਨਾਕਸ਼ੀ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਵਿਰਾਟ ਕ੍ਰਿਕਟ ਦੇ ਮੈਦਾਨ 'ਚ ਇਕ ਦਬੰਗ ਦੀ ਤਰ੍ਹਾਂ ਹਨ।

PunjabKesari
ਉਹ ਚੁਲਬੁਲ ਪਾਂਡੇ ਹਨ ਤੇ ਗੇਂਦਬਾਜ਼ਾਂ ਦੇ ਲਈ ਖਤਰਨਾਕ ਹਨ। ਇਸ ਸੀਰੀਜ਼ 'ਚ ਨਿਸ਼ਚਿਤ ਰੂਪ ਨਾਲ ਸੱਚਮੁਚ ਮਜ਼ਾ ਆਵੇਗਾ ਤੇ ਅਸੀਂ ਸਟਾਰ ਸਪੋਰਟਸ ਸਟੂਡੀਓ ਨਾਲ ਭਾਰਤੀ ਟੀਮ ਨੂੰ ਚੀਅਰ ਕਰਾਂਗੇ। ਜ਼ਿਕਰਯੋਗ ਹੈ ਕਿ ਦਬੰਗ 'ਚ ਸਲਮਾਨ ਖਾਨ ਚੁਲਬੁਲ ਪਾਂਡੇ ਦਾ ਕਿਰਦਾਰ ਨਿਭਾਊਂਦੇ ਹਨ। ਸਲਮਾਨ ਨੇ ਵੀ ਇਸ ਪ੍ਰਮੋਸ਼ਨਲ ਵੀਡੀਓ 'ਤੇ ਕਿਹਾ ਕਿ 'ਸੰਡੇ ਨੂੰ ਸਾਡੇ ਨਾਲ ਇਸ ਵਨ ਡੇ ਨਾਲ ਜੁੜੀਏ ਤੇ ਇਸ ਨੂੰ ਫਨ-ਡੇ ਬਣਾਈਏ, ਕਿਉਂਕਿ ਇਹੀ ਸਾਡਾ ਫੰਡਾ ਹੈ।' ਅਸੀਂ ਇਸ ਮੁਕਾਬਲੇ 'ਚ ਦਬੰਗ ਵਿਰਾਟ ਕੋਹਲੀ ਤੋਂ ਇਕ ਹੋਰ ਜ਼ਬਰਦਸਤ ਪਾਰੀ ਦੀ ਉਮੀਦ ਕਰਾਂਗੇ। ਇਸ ਸੀਰੀਜ਼ ਦੇ ਤੀਜੇ ਵਨ ਡੇ ਦੇ ਸਮੇਂ 22 ਦਸੰਬਰ ਨੂੰ ਪ੍ਰਸ਼ੰਸਕ ਅਕਸ਼ੈ ਕੁਮਾਰ ਤੇ ਦਿਲਜੀਤ ਦੋਸਾਂਝ ਨੂੰ ਵੀ ਨੇਰੋਲੈਕ ਕ੍ਰਿਕਟ ਲਾਈਵ 'ਤੇ ਦੇਖ ਸਕਦੇ ਹੋ।

PunjabKesari


author

Gurdeep Singh

Content Editor

Related News