ਵਿਰਾਟ ਨੇ ਲਾਕਡਾਊਨ ''ਚ ਇੰਸਟਾ ਤੋਂ ਕਮਾਏ 3.6 ਕਰੋੜ,  ਫਿਰ ਵੀ ਰਹੇ ਰੋਨਾਲਡੋ-ਮੇਸੀ ਤੋਂ ਪਿੱਛੇ

06/05/2020 12:49:39 PM

ਸਪੋਰਟਸ ਡੈਸਕ : ਜਾਨਲੇਵਾ ਮਹਾਮਾਰੀ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਭਰ ਵਿਚ ਜਾਨਾਂ ਜਾ ਰਹੀਆਂ ਹਨ ਤਾਂ ਉੱਥੇ ਹੀ ਲਾਕਡਾਊਨ ਕਾਰਨ ਕਈ ਲੋਕਾਂ ਨੂੰ ਲਾਕਡਾਊਨ ਕਾਰਨ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ। ਅਜਿਹੇ ਮੁਸ਼ਕਲ ਸਮੇਂ ਵਿਚ ਜਿੱਥੇ ਲੋਕ ਆਰਥਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ ਤਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਰੀਬ 3.6 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਦੀ ਇਹ ਕਮਾਈ ਘਰ ਬੈਠੇ ਅਤੇ ਸਿਰਫ 3 ਇੰਸਟਾਗ੍ਰਾਮ ਪੋਸਟ ਤੋਂ ਕੀਤੀ ਹੈ।

ਹਰ ਪੋਸਟ ਦੇ ਮਿਲੇ 1.2 ਕਰੋੜ ਰੁਪਏ
PunjabKesari

ਲਾਕਡਾਊਨ ਦੌਰਾਨ ਇੰਸਟਾਗ੍ਰਾਮ ਪੋਸਟ ਦੋਂ ਕਮਾਈ ਕਰਨ ਵਾਲੇ ਸਪੋਰਟਸ ਸਟਾਰਸ ਵਿਚ ਹਾਲਾਂਕਿ ਵਿਰਾਟ ਦਾ ਨੰਬਰ 6ਵਾਂ ਹੈ, ਜਦਕਿ ਟਾਪ-10 ਵਿਚ ਉਹ ਇਕਲੌਤੇ ਭਾਰਤੀ ਅਤੇ ਕ੍ਰਿਕਟਰ ਹਨ। ਵਿਰਾਟ ਨੇ ਲਾਕਡਾਊਨ ਦੌਰਾਨ ਕੁਲ 3 ਪੋਸਟ ਕੀਤੀਆਂ। ਉਸ ਨੂੰ ਹਰ ਪੋਸਟ ਦੇ ਔਸਤ 126431 ਪੌਂਡ (ਕਰੀਬ 1.2 ਕਰੋੜ ਰੁਪਏ) ਦੀ ਕਮਾਈ ਹੋਈ। ਦੱਸ ਦਈਏ ਕਿ ਕੋਹਲੀ ਦੇ ਇੰਸਟਾਗ੍ਰਾਮ 'ਤੇ 6.2 ਫਾਲੋਅਰਸ ਹਨ।

ਰੋਨਾਲਡੋ ਹਨ ਚੋਟੀ 'ਤੇ
PunjabKesari

ਇਸ ਸੂਚੀ ਵਿਚ ਪੁਰਤਗਾਲੀ ਫੁੱਟਬਾਲਰ ਅਤੇ ਯੂਵੈਂਟਸ ਸਟਾਰ ਕ੍ਰਿਸਟਿਆਨੋ ਰੋਨਾਲਡੋ ਟਾਪਰ ਹਨ। ਉਸ ਨੇ 12 ਮਾਰਚ ਤੋਂ 14 ਮਈ ਦੌਰਾਨ 1,882,336 ਪੌਂਡ (ਕਰੀਬ 17.9 ਕਰੋੜ ਰੁਪਏ) ਦੀ ਕਮਾਈ ਕੀਤੀ। ਰੋਨਾਲਡੋ ਨੇ 22.2 ਕਰੋੜ ਫਾਲੋਅਰ ਹਨ। ਉਹ ਇੰਸਟਾਗ੍ਰਾਮ 'ਤੇ ਫਾਲੋਅ ਕੀਤੇ ਜਾਣ ਦੇ ਮਾਮਲੇ ਵਿਚ ਦੁਨੀਆ ਵਿਚ ਪਹਿਲੇ ਨੰਬਰ 'ਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿਚ ਲਾਕਡਾਊਨ 25 ਮਾਰਚ ਤੋਂ ਲਗਾਇਆ ਗਿਆ ਸੀ।

ਮੇਸੀ ਦੂਜੇ ਤੇ ਨੇਮਾਰ ਤੀਜੇ ਨੰਬਰ 'ਤੇ
PunjabKesari

ਉਮੀਦ ਮੁਤਾਬਕ ਰੋਨਾਲਡੋ ਤੋਂ ਬਾਅਦ ਬਾਰਸੀਲੋਨਾ ਕਲੱਬ ਲਈ ਖੇਡਣ ਵਾਲੇ ਅਰਜਨਟੀਨੀ ਫੁੱਟਬਾਲਰ ਲਿਓਨੇਲ ਮੇਸੀ ਦਾ ਨੰਬਰ ਆਉਂਦਾ ਹੈ। 15.1 ਕਰੋੜ ਫਾਲੋਅਰ ਵਾਲੇ ਮੇਸੀ ਨੇ 4 ਪੋਸਟਾਂ ਤੋਂ 1299373 ਪੌਂਡ (ਕਰੀਬ 12.3 ਕਰੋੜ ਰੁਪਏ) ਦੀ ਕਮਾਈ ਕੀਤੀ। ਬ੍ਰਾਜ਼ੀਲੀ ਸਟਾਰ ਜੂਨੀਅਰ ਨੇਮਾਰ ਤੀਜੇ ਨੰਬਰ 'ਤੇ ਰਹੇ। ਉਸ ਨੂੰ 4 ਪੋਸਟ ਕਰਨ ਲਈ 1,192,211 (ਲੱਗਭਗ 11.4 ਕਰੋੜ ਰੁਪਏ) ਪੌਂਡ ਮਿਲੇ।


Ranjit

Content Editor

Related News