ਵਿਰਾਟ ਨੇ 2014 ਐਡੀਲੇਡ ਟੈਸਟ ਨੂੰ ਮੀਲ ਦਾ ਪੱਥਰ ਦੱਸਿਆ

06/30/2020 11:39:02 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 2014 ਵਿਚ ਆਸਟਰੇਲੀਆ ਵਿਰੁੱਧ ਹੋਏ ਟੈਸਟ ਮੈਚ ਨੂੰ ਮੰਗਲਵਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਟੀਮ ਹਮੇਸ਼ਾ ਇਕ ਮਹੱਤਵਪੂਰਨ ਉਪਲੱਬਧੀ ਰਹੇਗਾ। ਵਿਰਾਟ ਨੇ 2014 ਵਿਚ ਆਸਟਰੇਲੀਆ ਦੇ ਐਡੀਲੇਡ ਵਿਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਵਿਚ ਮਹਿੰਦਰ ਸਿੰਘ ਧੋਨੀ ਦੇ ਜ਼ਖ਼ਮੀ ਹੋਣ ਦੇ ਕਾਰਣ ਭਾਰਤ ਦੀ ਕਪਤਾਨੀ ਕੀਤੀ ਸੀ। ਇਹ ਪਹਿਲੀ ਵਾਰ ਸੀ ਜਦੋਂ ਵਿਰਾਟ ਨੇ ਟੈਸਟ ਮੈਚ ਵਿਚ ਭਾਰਤੀ ਦੀ ਅਗਵਾਈ ਕੀਤੀ ਸੀ।

 
 
 
 
 
 
 
 
 
 
 
 
 
 

Throwback to this very special and important test in our journey as the test team that we are today. Adelaide 2014 was a game filled with emotion on both sides and an amazing one for people to watch too. Although we didn't cross the line being so close, it taught us that anything is possible if we put our mind to it because we committed to doing something which seemed very difficult to begin with but almost pulled it off. All of us committed to it. This will always remain a very important milestone in our journey as a test side. 🇮🇳💙

A post shared by Virat Kohli (@virat.kohli) on Jun 29, 2020 at 11:42pm PDT


ਭਾਰਤ ਇਸ ਸੀਰੀਜ਼ ਦੇ ਪਹਿਲੇ ਮੈਚ ਵਿਚ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ 48 ਦੌੜਾਂ ਨਾਲ ਹਾਰ ਗਿਆ ਸੀ। ਭਾਰਤ ਇਸ ਮੈਚ ਵਿਚ ਜਿੱਤ ਦੇ ਬਹੁਤ ਨੇੜੇ ਪਹੁੰਚਿਆ ਸੀ। ਵਿਰਾਟ ਨੇ ਇਸ ਮੈਚ ਦੀ ਪਹਿਲੀ ਪਾਰੀ ਵਿਚ 115 ਤੇ ਦੂਜੀ ਪਾਰੀ ਵਿਚ 141 ਦੌੜਾਂ ਬਣਾਈਆਂ ਸਨ। ਭਾਰਤ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 315 ਦੌੜਾਂ ’ਤੇ ਸਿਮਟ ਗਈ ਸੀ। ਵਿਰਾਟ ਨੇ ਟਵੀਟ ਕੀਤਾ, ‘‘ਜਿਸ ਤਰ੍ਹਾਂ ਦੀ ਟੈਸਟ ਟੀਮ ਅੱਜ ਅਸੀਂ ਹਾਂ, ਉਸਦੇ ਬਣਨ ਦੀ ਸਾਡੀ ਯਾਤਰਾ ਵਿਚ ਇਹ (ਆਸਟਰੇਲੀਆ ਵਿਰੁੱਧ ਟੈਸਟ ਮੈਚ) ਬਹੁਤ ਵਿਸ਼ੇਸ਼ ਤੇ ਮਹੱਤਵਪੂਰਨ ਟੈਸਟ ਸੀ। ਐਡੀਲੇਡ 2014 ਦੀ ਖੇਡ ਦੋਵਾਂ ਟੀਮਾਂ ਲਈ ਭਾਵਨਾਵਾਂ ਨਾਲ ਭਰੀ ਖੇਡ ਸੀ। ਇਹ ਲੋਕਾਂ ਲਈ ਵੀ ਅਦਭੁੱਤ ਸੀ।’’


Gurdeep Singh

Content Editor

Related News