ਆਊਟ ਹੋਣ ਤੋਂ ਬਾਅਦ ਵਿਰਾਟ ਨੇ ਗੁੱਸੇ 'ਚ ਬੱਲੇ ਨੂੰ ਕੁਰਸੀ 'ਚ ਮਾਰਿਆ, ਵੀਡੀਓ ਵਾਇਰਲ

04/15/2021 1:52:48 AM

ਚੇਨਈ- ਆਈ. ਪੀ. ਐੱਲ. 2021 ਸੈਸ਼ਨ ਦਾ 6ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਚੇਨਈ ’ਚ ਖੇਡਿਆ ਗਿਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਦੇ ਲਈ ਬੈਂਗਲੁਰੂ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੂੰ ਪੱਡੀਕਲ ਦੇ ਰੂਪ 'ਚ ਟੀਮ ਨੂੰ ਪਹਿਲਾ ਝਟਕਾ ਲੱਗਿਆ। ਇਸ ਤੋਂ ਬਾਅਦ ਸ਼ਾਹਬਾਜ਼ ਵੀ 14 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਇਸ ਮੈਚ 'ਚ ਵਧੀਆ ਲੈਅ 'ਚ ਦਿਖ ਰਹੇ ਵਿਰਾਟ ਕੋਹਲੀ 33 ਦੌੜਾਂ ਬਣਾ ਕੇ ਹੋਲਡਰ ਦੀ ਗੇਂਦ 'ਤੇ ਕੈਚ ਆਊਟ ਹੋ ਗਏ । ਉਹ ਆਊਟ ਹੋਣ ਤੋਂ ਬਾਅਦ ਬਹੁਤ ਗੁੱਸੇ 'ਚ ਦਿਖੇ ਕੇ ਆਪਣਾ ਬੱਲਾ ਕੁਰਸੀ 'ਚ ਮਾਰਿਆ।

 

ਇਹ ਖ਼ਬਰ ਪੜ੍ਹੋ- RCB v SRH : ਗੇਂਦਬਾਜ਼ਾਂ ਦੇ ਦਮ 'ਤੇ ਬੈਂਗਲੁਰੂ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ


ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਆਊਟ ਹੋ ਜਾਣ ਤੋਂ ਬਾਅਦ ਪੈਵੇਲੀਅਨ ਜਾ ਰਹੇ ਹਨ ਪਰ ਉਹ ਜਾਂਦੇ-ਜਾਂਦੇ ਆਪਣਾ ਬੱਲਾ ਕੁਰਸੀ 'ਚ ਮਾਰਦੇ ਹਨ। ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ 'ਚ ਵਿਰਾਟ ਕੋਹਲੀ ਦਾ ਗੁੱਸਾ ਸਾਫ ਦਿਖਾਈ ਦੇ ਰਿਹਾ ਹੈ। 

ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ


ਮੈਚ ਦੀ ਗੱਲ ਕਰੀਏ ਤਾਂ ਬੈਂਗਲੁਰੂ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਪਹਿਲੀ ਵਾਰ ਹੋਇਆ ਹੈ ਜਦੋ ਵਿਰਾਟ ਕੋਹਲੀ ਦੀ ਕਪਤਾਨੀ ਨੇ 150 ਦੌੜਾਂ ਦੇ ਟੀਚਾ ਦਾ ਬਚਾਅ ਕੀਤਾ। ਇਹ ਬੈਂਗਲੁਰੂ ਦੀ ਲਗਾਤਾਰ ਦੂਜੀ ਜਿੱਤ ਹੈ। ਬੈਂਗਲੁਰੂ ਦੀ ਟੀਮ ਇਸ ਜਿੱਤ ਦੇ ਨਾਲ ਹੀ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News