Manchester City vs Newcastle : ਵਿਰਾਟ ਦਾ ਪੰਜਾਬੀ ਅਵਤਾਰ, ਕੋਚ ਪੇਪ ਨੂੰ ਕਿਹਾ- ''ਰੁਕਣਾ ਨਹੀਂ ਹੁਣ, ਖ਼ਿਤਾਬ ਲੈ ਕੇ ਜਾਣਾ''
Monday, Dec 20, 2021 - 10:42 AM (IST)
ਸਪੋਰਟਸ ਡੈਸਕ- ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਿੱਲੀ ਦੇ ਪੰਜਾਬੀ ਮੁੰਡੇ ਹਨ। ਮੈਦਾਨ 'ਤੇ ਮਸਤੀ ਕਰਨੀ ਹੋਵੇ ਜਾਂ ਫਿਰ ਮੈਦਾਨ ਦੇ ਬਾਹਰ ਚਿਲ ਮੂਡ 'ਚ ਰਹਿਣਾ ਹੋਵੇ, ਕੋਹਲੀ ਹਮੇਸ਼ਾ ਹੀ ਵੱਖ ਦਿਸਦੇ ਹਨ। ਇਸ ਦੌਰਾਨ ਉਨ੍ਹਾਂ ਦਾ ਪੰਜਾਬੀ ਅਵਤਾਰ ਵੀ ਸਾਹਮਣੇ ਆਉਂਦਾ ਰਹਿੰਦਾ ਹੈ। ਕਈ ਵਾਰ ਉਨ੍ਹਾਂ ਨੂੰ ਮੈਦਾਨ 'ਤੇ ਭੰਗੜਾ ਪਾਉਂਦੇ ਵੀ ਦੇਖਿਆ ਗਿਆ ਹੈ। ਇੱਕ ਵਾਰ ਫਿਰ ਵਿਰਾਟ ਨੇ ਆਪਣਾ ਪੰਜਾਬੀ ਅੰਦਾਜ਼ ਦਿਖਾਇਆ ਹੈ। ਉਨ੍ਹਾਂ ਨੇ ਐਤਵਾਰ ਨੂੰ ਟਵਿੱਟਰ 'ਤੇ ਇਸ ਦਾ ਇਕ ਵੀਡੀਓ ਸ਼ੇਅਰ ਕੀਤਾ। ਇਸ ਵਿੱਚ ਉਹ ਪੰਜਾਬੀ ਵਿੱਚ ਇੱਕ ਫੁੱਟਬਾਲ ਕਲੱਬ ਨੂੰ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆਏ।
ਵਿਰਾਟ ਕੋਹਲੀ ਨੇ ਆਪਣੇ ਵੀਡੀਓ 'ਚ ਕਿਹਾ, ''ਹਾਏ ਪੇਪ, ਸਾਡਾ ਪਿਛਲਾ ਸੀਜ਼ਨ ਕਾਫੀ ਸ਼ਾਨਦਾਰ ਰਿਹਾ। ਮੈਂ ਤੁਹਾਡੀ ਊਰਜਾ ਅਤੇ ਟੀਮ ਲਈ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹਾਂ।" ਇਸ ਤੋਂ ਬਾਅਦ ਕਿੰਗ ਕੋਹਲੀ ਨੇ ਪੰਜਾਬੀ ਵਿੱਚ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਕਿਹਾ, “ਪੇਪ, ਬਹੁਤ ਵਧੀਆ ਚਲ ਹੈ ਕੰਮ। ਤੂੰ ਕੰਮ ਖਿਚਿਆ ਹੈ ਮੈਨ ਸਿਟੀ 'ਚ, ਰੁਕਣਾ ਨਹੀਂ ਹੁਣ ਤੂੰ ਠੀਕ। ਇਸ ਵਾਰੀ ਵੀ ਟਾਈਟਲ ਲੈ ਕੇ ਜਾਣਾ ਹੈ।” ਕੋਹਲੀ ਦੇ ਇਸ ਪੰਜਾਬੀ ਅਵਤਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Chakk de fatte! 💪🏼 @PepTeam pic.twitter.com/OzBWXEF3wH
— Virat Kohli (@imVkohli) December 19, 2021
ਕੋਹਲੀ ਨੇ ਇਹ ਅਵਤਾਰ ਆਪਣੇ ਪਸੰਦੀਦਾ ਫੁੱਟਬਾਲ ਕਲੱਬ ਮਾਨਚੈਸਟਰ ਸਿਟੀ ਲਈ ਅਪਣਾਇਆ। ਵਿਰਾਟ ਮਾਨਚੈਸਟਰ ਸਿਟੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਸਾਲਾਂ ਤੋਂ ਇਸ ਟੀਮ ਨੂੰ ਫਾਲੋ ਕਰ ਰਹੇ ਹਨ। ਵੀਡੀਓ 'ਚ ਵਿਰਾਟ ਨੇ ਜਿਸ ਪੇਪ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ, ਉਹ ਅਸਲ 'ਚ ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਹਨ। ਵਿਰਾਟ ਅਤੇ ਉਨ੍ਹਾਂ ਦੀ ਦੋਸਤੀ ਵੀ ਬਹੁਤ ਪੁਰਾਣੀ ਹੈ। ਦੋਵਾਂ ਨੇ ਕਈ ਮੌਕਿਆਂ 'ਤੇ ਇਕ-ਦੂਜੇ ਨੂੰ ਉਤਸ਼ਾਹਿਤ ਕੀਤਾ ਹੈ।
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ ਜਿਤਾਉਣਗੇ ਦੱਖਣੀ ਅਫਰੀਕਾ 'ਚ ਪਹਿਲੀ ਟੈਸਟ ਸੀਰੀਜ਼ : ਪੁਜਾਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।