ਕਬੱਡੀ ਖਿਡਾਰੀਆਂ ਨੂੰ ਟਾਇਲਟ 'ਚ ਪਰੋਸਿਆ ਗਿਆ ਖਾਣਾ, ਵੀਡੀਓ ਵਾਇਰਲ ਹੋਣ ਮਗਰੋਂ ਲਿਆ ਗਿਆ ਵੱਡਾ ਐਕਸ਼ਨ

Tuesday, Sep 20, 2022 - 05:41 PM (IST)

ਕਬੱਡੀ ਖਿਡਾਰੀਆਂ ਨੂੰ ਟਾਇਲਟ 'ਚ ਪਰੋਸਿਆ ਗਿਆ ਖਾਣਾ, ਵੀਡੀਓ ਵਾਇਰਲ ਹੋਣ ਮਗਰੋਂ ਲਿਆ ਗਿਆ ਵੱਡਾ ਐਕਸ਼ਨ

ਸਹਾਰਨਪੁਰ (ਏਜੰਸੀ)- ਉੱਤਰ ਪ੍ਰਦੇਸ਼ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਕਬੱਡੀ ਖਿਡਾਰੀਆਂ ਦੇ ਖਾਣੇ ਨੂੰ ਟਾਇਲਟ 'ਚ ਰੱਖੇ ਜਾਣ ਅਤੇ ਪਰੋੋਸੇ ਜਾਣ ਦੀ 'ਵਾਇਰਲ' ਵੀਡੀਓ ਦਾ ਨੋਟਿਸ ਲੈਂਦਿਆਂ ਢਿੱਲ ਵਰਤਣ ਦੇ ਦੋਸ਼ ਵਿਚ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ (ਖੇਡਾਂ) ਨਵਨੀਤ ਸਹਿਗਲ ਨੇ ਮੰਗਲਵਾਰ ਨੂੰ ਨੂੰ ਦੱਸਿਆ ਕਿ ਸਹਾਰਨਪੁਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਹਾਰਨਪੁਰ ਦੇ ਡਾ: ਭੀਮ ਰਾਓ ਅੰਬੇਡਕਰ ਸਟੇਡੀਅਮ ਵਿਖੇ 16 ਤੋਂ 19 ਸਤੰਬਰ ਤੱਕ ਲੜਕੀਆਂ ਦਾ ਸਬ-ਜੂਨੀਅਰ ਕਬੱਡੀ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਸੂਬੇ ਦੀਆਂ 16 ਡਿਵੀਜ਼ਨਾਂ ਦੀਆਂ 300 ਤੋਂ ਵੱਧ ਲੜਕੀਆਂ ਨੇ ਭਾਗ ਲਿਆ ਸੀ। ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਖਿਲੇਸ਼ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਵਧੀਕ ਜ਼ਿਲ੍ਹਾ ਮੈਜਿਸਟਰੇਟ (ਵਿੱਤ ਅਤੇ ਮਾਲ) ਰਜਨੀਸ਼ ਕੁਮਾਰ ਮਿਸ਼ਰਾ ਨੂੰ ਘਟਨਾ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਅਤੇ ਉਹ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪਣਗੇ।

ਇਹ ਵੀ ਪੜ੍ਹੋ: ਯੁਵਰਾਜ ਨੇ ਪੁੱਤ ਨੂੰ ਗੋਦ 'ਚ ਬਿਠਾ ਵਿਖਾਈ 15 ਸਾਲ ਪਹਿਲਾਂ ਖੇਡੀ ਇਤਿਹਾਸਕ ਪਾਰੀ, ਵੀਡੀਓ ਸਾਂਝੀ ਕਰ ਲਿਖਿਆ...

 

ਸਿੰਘ ਨੇ ਕਿਹਾ, 'ਖਿਡਾਰੀਆਂ ਨੂੰ ਦਿੱਤਾ ਗਿਆ ਦੁਪਹਿਰ ਦਾ ਖਾਣਾ ਅੱਧਾ ਪੱਕਾ ਸੀ ਅਤੇ ਖਿਡਾਰੀਆਂ ਨੂੰ ਪੂਰਾ ਖਾਣਾ ਨਹੀਂ ਮਿਲ ਰਿਹਾ ਸੀ। ਇਸ ਤੋਂ ਇਲਾਵਾ ਪਖਾਨੇ 'ਚ ਚੌਲ ਅਤੇ ਪੁੜੀਆਂ ਨੂੰ ਰੱਖਿਆ ਗਿਆ ਸੀ ਅਤੇ ਉਸ 'ਚੋਂ ਬਦਬੂ ਆ ਰਹੀ ਸੀ।' ਉਨ੍ਹਾਂ ਕਿਹਾ, 'ਇਹ ਵੀ ਪਤਾ ਲੱਗਾ ਹੈ ਕਿ ਖਾਣਾ ਸਵੀਮਿੰਗ ਪੂਲ ਕੰਪਲੈਕਸ 'ਚ ਪਕਾਇਆ ਗਿਆ ਸੀ ਅਤੇ 300 ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕਰਲ ਲਈ ਸਿਰਫ ਦੋ ਰਸੋਈਏ ਲੱਗੇ ਹੋਏ ਸਨ।' ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਖਾਣਾ ਤਿਆਰ ਕਰਨ ਤੋਂ ਬਾਅਦ ਇਸ ਨੂੰ ਟਾਇਲਟ ਵਿੱਚ ਰੱਖਿਆ ਗਿਆ ਅਤੇ ਇੱਥੋਂ ਹੀ ਖਿਡਾਰੀ ਖਾਣਾ ਲੈ ਗਏ। ਸਿੰਘ ਨੇ ਜਾਂਚ ਟੀਮ ਨੂੰ ਖਿਡਾਰੀਆਂ ਨਾਲ ਗੱਲ ਕਰਨ, ਵੀਡੀਓ ਕਲਿਪਿੰਗ ਹਾਸਲ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ, “ਜ਼ਿਲ੍ਹਾ ਖੇਡ ਅਫ਼ਸਰ ਨੇ ਇਸ ਰਾਜ ਪੱਧਰੀ ਟੂਰਨਾਮੈਂਟ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਨਹੀਂ ਕੀਤਾ। ਜੇਕਰ ਪ੍ਰਸ਼ਾਸਨ ਨੂੰ ਸਮਾਗਮ ਬਾਰੇ ਜਾਣੂ ਕਰਵਾਇਆ ਜਾਂਦਾ ਤਾਂ ਉਹ ਆਪਣੇ ਪੱਧਰ 'ਤੇ ਮੁਕਾਬਲੇ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੰਦਾ।

ਇਹ ਵੀ ਪੜ੍ਹੋ: ਜ਼ੇਲੇਂਸਕੀ ਦਾ ਯੂਕ੍ਰੇਨ ਵਾਸੀਆਂ ਨਾਲ ਵਾਅਦਾ, ਰੂਸ ਖ਼ਿਲਾਫ਼ ਹਮਲਿਆਂ 'ਚ ਨਹੀਂ ਵਰਤਾਂਗੇ ਢਿੱਲ

 


author

cherry

Content Editor

Related News