ਡੋਪਿੰਗ ਨਿਯਮਾਂ ਦਾ ਉਲੰਘਣ ਪਿਆ ਭਾਰੀ, ਜ਼ਿੰਬਾਬਵੇ ਕ੍ਰਿਕਟ ਨੇ ਦੋ ਖਿਡਾਰੀਆਂ ਨੂੰ ਕੀਤਾ ਮੁਅੱਤਲ

Thursday, Dec 21, 2023 - 06:13 PM (IST)

ਡੋਪਿੰਗ ਨਿਯਮਾਂ ਦਾ ਉਲੰਘਣ ਪਿਆ ਭਾਰੀ, ਜ਼ਿੰਬਾਬਵੇ ਕ੍ਰਿਕਟ ਨੇ ਦੋ ਖਿਡਾਰੀਆਂ ਨੂੰ ਕੀਤਾ ਮੁਅੱਤਲ

ਹਰਾਰੇ : ਜ਼ਿੰਬਾਬਵੇ ਕ੍ਰਿਕਟ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਰਫ਼ਨਮੌਲਾ ਵੇਸਲੀ ਮਧੇਵੀਰੇ ਅਤੇ ਬ੍ਰੈਂਡਨ ਮਾਵੁਤਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜ਼ਿੰਬਾਬਵੇ ਕ੍ਰਿਕੇਟ ਨੇ ਹਾਲ ਹੀ ਵਿੱਚ ਇੱਕ ਅੰਦਰੂਨੀ ਡੋਪ ਟੈਸਟ ਦੌਰਾਨ ਪਾਬੰਦੀਸ਼ੁਦਾ ਦਵਾਈ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਸੁਣਵਾਈ ਤੱਕ ਸਾਰੀਆਂ ਕ੍ਰਿਕਟ ਗਤੀਵਿਧੀਆਂ ਤੋਂ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਮਧੇਵੀਰੇ ਅਤੇ ਮਾਵੁਤਾ ਨੂੰ ਜ਼ਿੰਬਾਬਵੇ ਕ੍ਰਿਕੇਟ ਦੇ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਆਚਾਰ ਸੰਹਿਤਾ ਦੇ ਤਹਿਤ ਦੋਸ਼ ਲਗਾਏ ਹਨ ਅਤੇ ਉਹ ਜਲਦੀ ਹੀ ਅਨੁਸ਼ਾਸਨੀ ਸੁਣਵਾਈ ਲਈ ਪੇਸ਼ ਹੋਣਗੇ ਜੋ ਸੰਭਾਵਤ ਤੌਰ 'ਤੇ ਉਨ੍ਹਾਂ ਦੀ ਮੁਅੱਤਲੀ ਦੀ ਲੰਬਾਈ ਨੂੰ ਨਿਰਧਾਰਤ ਕਰੇਗੀ। ਮਾਧੇਵੀਰੇ ਅਤੇ ਮਾਵੁਤਾ ਦੋਵੇਂ ਜ਼ਿੰਬਾਬਵੇ ਟੀਮ ਦਾ ਹਿੱਸਾ ਸਨ ਜੋ ਪਿਛਲੇ ਹਫਤੇ ਆਇਰਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ 'ਚ ਖੇਡੀ ਸੀ। ਮਾਧਵੀਰੇ ਨੇ ਸਾਰੇ ਤਿੰਨ ਟੀ-20 ਮੈਚ ਖੇਡੇ ਜਦਕਿ ਮਾਵੁਤਾ ਨੇ ਸਿਰਫ਼ ਤੀਜਾ ਟੀ-20 ਅਤੇ ਫਿਰ ਤਿੰਨ ਵਨਡੇ ਖੇਡੇ।

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਮਾਵੁਤਾ ਨੇ 2018 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਹੁਣ ਤੱਕ 4 ਟੈਸਟ, 12 ਵਨਡੇ ਅਤੇ 10 ਟੀ-20 ਖੇਡ ਚੁੱਕੇ ਹਨ, ਜਦਕਿ 2020 'ਚ ਪਹਿਲੀ ਵਾਰ ਜ਼ਿੰਬਾਬਵੇ ਦੀ ਨੁਮਾਇੰਦਗੀ ਕਰਨ ਵਾਲੇ ਮਾਧੇਵੀਰੇ ਨੇ ਦੋ ਟੈਸਟ, 36 ਵਨਡੇ ਅਤੇ 60 ਟੀ-20 ਖੇਡੇ ਹਨ। ਧਿਆਨਯੋਗ ਹੈ ਕਿ ਮਧਵੇਰੇ ਅਤੇ ਮਾਵੁਤਾ ਦੀ ਮੁਅੱਤਲੀ ਜ਼ਿੰਬਾਬਵੇ ਦੇ ਮੁੱਖ ਕੋਚ ਡੇਵ ਹਾਟਨ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਆਈ ਹੈ।

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News