ਪੰਡਯਾ ਅਤੇ ਰਾਹੁਲ ਨੇ ਬਿਨਾ ਸ਼ਰਤ ਮੰਗੀ ਮੁਆਫੀ, ਕੀ ਪਿਘਲੇਗਾ COA ਦਾ ਦਿਲ
Tuesday, Jan 15, 2019 - 01:08 PM (IST)

ਨਵੀਂ ਦਿੱਲੀ : ਇਕ ਟੀ. ਵੀ. ਸ਼ੋਅ ਵਿਚ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕਰਨ ’ਤੇ ਮੁਅੱਤਲ ਕੀਤੇ ਗਏ ਭਾਰਤੀ ਕਿ੍ਰਕਟਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੇ ਇਸ ਮਾਮਲੇ ਵਿਚ ਬਿਨਾ ਸ਼ਰਤ ਮੁਆਫੀ ਮੰਗੀ ਹੈ ਜਦਕਿ ਬੀ. ਸੀ. ਸੀ. ਆਈ. ਦਾ ਸੰਚਾਲਨ ਦੇਖ ਰਹੀ ਪ੍ਰਬੰਧਕ ਕਮੇਟੀ ਦੇ ਮੁਖੀ ਵਿਨੋਦ ਰਾਏ ਦਾ ਕਹਿਣਾ ਹੈ ਕਿ ਬੋਰਡ ਨੂੰ ਖਿਡਾਰੀਆਂ ਨੂੰ ਸੁਧਾਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਕਰੀਅਰ ਖਤਮ ਕਰਨਾ ਚਾਹੀਦਾ ਹੈ।
ਪੰਡਯਾ ਅਤੇ ਰਾਹੁਲ ਨੇ ਇਹ ਟਿੱਪਣੀ ਟੀ. ਵੀ. ਸ਼ੋਅ ‘ਕਾਫੀ ਵਿਦ ਕਰਨ’ ’ਤੇ ਕੀਤੀ ਸੀ ਜਿਸ ਤੋਂ ਬਾਅਦ ਸੁਣਵਾਈ ਪੂਰੀ ਹੋਣ ਤੱਕ ਦੋਵਾਂ ਨੂੰ ਮੁਅੱਤਲ ਕਰ ਕੇ ਆਸਟਰੇਲੀਆ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਹੈ। ਦੋਵਾਂ ਕਿ੍ਰਕਟਰਾਂ ਦਾ ਕਰੀਅਰ ਖਤਰੇ ’ਚ ਪਿਆ ਹੋਇਆ ਹੈ ਜਦਕਿ ਇੰਗਲੈਂਡ ਵਿਚ ਹੋਣ ਵਾਲਾ ਵਿਸ਼ਵ ਕੱਪ ਸਿਰਫ 4 ਮਹੀਨੇ ਦੂਰ ਹਨ। ਖਿਡਾਰੀਆਂ ਖਿਲਾਫ ਜਾਂਚ ਨੂੰ ਲੈ ਕੇ ਪ੍ਰਬੰਧਕ ਕਮੇਟੀ ਦੇ ਮੁਖੀ ਵਿਨੋਦ ਰਾਏ ਅਤੇ ਮੈਂਬਰ ਡਾਇਨਾ ਇਡੁਲਜੀ ਵਿਚਾਲੇ ਮੱਤਭੇਦ ਹੈ ਜਦਕਿ ਬੀ. ਸੀ. ਸੀ. ਆਈ. ਦੀ 10 ਮੈਂਬਰੀ ਇਕਾਈਆਂ ਨੇ ਜਾਂਚ ਨੂੰ ਲੈ ਕੇ ਲੋਕਪਾਲ ਨਿਯੁਕਤ ਕਰਨ ’ਤੇ ਚਰਚਾ ਲਈ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ।
ਇਡੁਲਜੀ ਨੇ ਭਾਰਤੀ ਕ੍ਰਿਕਟਰਾਂ ਨੂੰ ਲੈ ਕੇ ਸ਼ੁਰੂਆਤੀ ਜਾਂਚ ਦੇ ਤਰੀਕੇ ’ਤੇ ਸਵਾਲ ਚੁੱਕਦਿਆਂ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ ਨੂੰ ਈ-ਮੇਲ ਕੀਤਾ ਅਤੇ ਜਾਂਚ ਬੀ. ਸੀ. ਸੀ. ਆਈ. ਦੇ ਮੁੱਖ ਕਾਰਜਕਾਰੀ ਰਾਹੁਲ ਜੌਹਰੀ ਤੋਂ ਕਰਾਉਣ ’ਤੇ ਖੇਦ ਪ੍ਰਗਟ ਕੀਤਾ ਹੈ। ਇਸ ਮਾਮਲੇ ਵਿਚ ਦੋਵਾਂ ਕ੍ਰਿਕਟਰਾਂ ਨੂੰ ਨਵੇਂ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ’ਤੇ ਉਨ੍ਹਾਂ ਨੇ ਬਿਨਾ ਸ਼ਰਤ ਮੁਆਫੀ ਮੰਗ ਲਈ ਹੈ। ਇਸ ਵਿਚਾਲੇ ਰਾਏ ਨੇ ਇਡੁਲਜੀ ਨੂੰ ਆਪਣੇ ਜਵਾਬ ’ਚ ਕਿਹਾ ਕਿ ਬੋਰਡ ਨੂੰ ਨੌਜਵਾਨ ਖਿਡਾਰੀਆਂ ਦਾ ਕਰੀਅਰ ਖਤਮ ਨਹÄ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਸੁਧਾਰਨਾ ਚਾਹੀਦਾ ਹੈ ਕਿਉਂਕਿ ਭਾਰਤੀ ਕ੍ਰਿਕਟ ਦੇ ਹਿੱਤਾਂ ਨੂੰ ਵੀ ਧਿਆਨ ’ਚ ਰੱਖਣਾ ਹੈ।