ਪਾਕਿ ਕ੍ਰਿਕਟਰ ਨੇ ਭਾਰਤ ਨੂੰ ਦੱਸਿਆ ਅਸੁਰੱਖਿਅਤ, ਕਾਂਬਲੀ ਨੇ ਦਿੱਤਾ ਮੂੰਹ ਤੋੜ ਜਵਾਬ

12/29/2019 10:45:11 AM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਭਾਰਤ ਨੂੰ ਇੱਕ ਅਸੁਰੱਖਿਅਤ ਦੇਸ਼ ਕਰਾਰ ਦਿੱਤਾ ਅਤੇ ਕੌਮਾਂਤਰੀ ਕਿ੍ਰਕਟਰ ਪਰਿਸ਼ਦ (ਆਈ.ਸੀ. ਸੀ.) ਨੂੰ ਹੋਰ ਟੀਮਾਂ ਨੂੰ ਭਾਰਤ ਆਉਣ ਤੋਂ ਰੋਕਣ ਲਈ ਕਿਹਾ। ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਜਾਵੇਦ ਮਿਆਂਦਾਦ ਦੇ ਬਿਆਨ ਦਾ ਢੁਕਵਾਂ ਜਵਾਬ ਦਿੱਤਾ ਹੈ। ਵਿਨੋਦ ਕਾਂਬਲੀ ਨੇ ਟਵੀਟ ਕਰਕੇ ਜਾਵੇਦ ਮਿਆਂਦਾਦ ਦੇ ਬਿਆਨ ਦਾ ਜਵਾਬ ਦਿੱਤਾ ਹੈ। ਨਾਲ ਹੀ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ। ਵਿਨੋਦ ਕਾਂਬਲੀ ਨੇ ਟਵੀਟ ਕੀਤਾ- ਮਿਆਂਦਾਦ ਤੁਹਾਡੀ ਉਂਗਲ ਕਰਨ ਦੀ ਆਦਤ ਨਹੀਂ ਗਈ। ਅਜੇ ਰਿਟਾਇਰਮੈਂਟ ਤੋਂ ਬਾਅਦ ਵੀ ਚਾਲੂ ਹੈ। ਸਾਡਾ ਦੇਸ਼ ਸੁਰੱਖਿਅਤ ਹੈ। ਅਸੀਂ ਆਪਣੇ ਇੱਥੇ ਆਉਣ ਵਾਲੇ ਹਰ ਦੇਸ਼ ਦੇ ਨਾਗਰਿਕਾਂ ਨੂੰ ਸਰਵਸ੍ਰੇਸ਼ਠ ਸੁਰੱਖਿਆ ਦਿੰਦੇ ਹਾਂ। ਤੁਹਾਨੂੰ ਦੂਜੇ ਦੇਸ਼ਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਉਹ ਕਿਸ ਦੇਸ਼ ਦਾ ਦੌਰਾ ਕਰਨਾ ਚਾਹੁੰਦੇ ਹਨ।
PunjabKesari
ਦੱਸਣਯੋਗ ਹੈ ਕਿ ਜਾਵੇਦ ਮਿਆਂਦਾਦ ਨੇ ਪੀ. ਸੀ. ਬੀ. ਮੁਖੀ ਅਹਿਸਾਨ ਮਨੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿੱਚ ਮਨੀ ਨੇ ਕਿਹਾ ਸੀ ਕਿ ਹੋਰ ਟੀਮਾਂ ਨੂੰ ਭਾਰਤ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਨੀ ਨੇ ਕਿਹਾ ਸੀ ਕਿ ਭਾਰਤ ਵਿੱਚ ਸੁਰੱਖਿਆ ਦਾ ਖ਼ਤਰਾ ਹੈ ਜਦਕਿ ਇਹ ਸਾਬਤ ਹੋ ਚੁੱਕਾ ਹੈ ਕਿ ਪਾਕਿਸਤਾਨ ਸੁਰੱਖਿਅਤ ਹੈ। ਪਾਕਪੈਸ਼ਨ ਡਾਟ ਕਾਮ ਨੇ ਮਿਆਂਦਾਦ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਅਸੁਰੱਖਿਅਤ ਹੈ, ਪਾਕਿਸਤਾਨ ਨਹੀਂ। ਯਾਤਰੀ ਇੱਥੇ ਅਸੁਰੱਖਿਅਤ ਹਨ। ਇਨਸਾਨ ਹੋਣ ਦੇ ਨਾਤੇ ਅਸੀਂ ਇਸ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਪੂਰੀ ਦੁਨੀਆ ਵੇਖ ਰਹੀ ਹੈ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ। ਮੈਂ ਪਾਕਿਸਤਾਨ ਵੱਲੋਂ ਬੋਲ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਭਾਰਤ ਨਾਲ ਖੇਡਾਂ ਦੇ ਸਾਰੇ ਸਬੰਧ ਖ਼ਤਮ ਹੋਣੇ ਚਾਹੀਦੇ ਹਨ। ਸਾਰੇ ਦੇਸ਼ਾਂ ਨੂੰ ਭਾਰਤ ਵਿਰੁੱਧ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


Tarsem Singh

Content Editor

Related News