ਵਿਨੇਸ਼ ਫੋਗਾਟ ਦਾ ਖੁਲਾਸਾ, ਕੁਸ਼ਤੀ ਛੱਡਣ ਦਾ ਫੈਸਲਾ ਕਰ ਲਿਆ ਸੀ; ਪੀ. ਐੱਮ. ਮੋਦੀ ਨੇ ਪ੍ਰੇਰਿਤ ਕੀਤਾ

Sunday, Aug 14, 2022 - 03:46 PM (IST)

ਨਵੀਂ ਦਿੱਲੀ— ਵਿਨੇਸ਼ ਫੋਗਾਟ ਨੇ ਸ਼ਨੀਵਾਰ ਨੂੰ ਕਿਹਾ ਕਿ ਟੋਕੀਓ 'ਚ ਓਲੰਪਿਕ 'ਚ ਲਗਾਤਾਰ ਦੂਜੀ ਵਾਰ ਤਮਗਾ ਜਿੱਤਣ ਤੋਂ ਖੁੰਝ ਜਾਣ ਤੋਂ ਬਾਅਦ ਉਸ ਨੇ ਕੁਸ਼ਤੀ ਛੱਡਣ ਦਾ ਮਨ ਬਣਾ ਲਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਨੇ ਉਸ ਨੂੰ ਖੇਡ 'ਚ ਜਾਰੀ ਰਹਿਣ ਲਈ ਪ੍ਰੇਰਿਤ ਕੀਤਾ। 

ਇਹ ਵੀ ਪੜ੍ਹੋ : ਭਾਰਤ ਨੂੰ ਵੱਡਾ ਝਟਕਾ, ਪੀ. ਵੀ. ਸਿੰਧੂ ਸੱਟ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹੋਈ ਬਾਹਰ

2016 ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਗੋਡੇ ਦੀ ਸੱਟ ਨੇ ਉਸ ਦੀਆਂ ਤਮਗੇ ਦੀਆਂ ਉਮੀਦਾਂ ਨੂੰ ਲੀਹੋਂ ਉਤਾਰ ਦਿੱਤਾ, ਪਰ ਉਹ ਟੋਕੀਓ ਵਿੱਚ ਆਪਣੇ ਭਾਰ ਵਰਗ ਵਿੱਚ ਵਿਸ਼ਵ ਨੰਬਰ ਇੱਕ ਦੇ ਰੂਪ ਵਿੱਚ ਉਤਰਨ ਦੇ ਬਾਵਜੂਦ ਆਖਰੀ ਅੱਠ ਪੜਾਅ ਵਿੱਚੋਂ ਬਾਹਰ ਹੋ ਗਈ। ਵਿਨੇਸ਼ ਨੇ ਮੰਨਿਆ ਕਿ ਇਨ੍ਹਾਂ ਦੋ ਅਸਫਲਤਾ ਨੇ ਉਸ ਨੂੰ ਕੁਸ਼ਤੀ ਛੱਡਣ ਦੀ ਕਗਾਰ 'ਤੇ ਪਹੁੰਚਾ ਦਿੱਤਾ ਪਰ ਉਸ ਨੇ ਵਾਪਸੀ ਕੀਤੀ ਅਤੇ ਹਾਲ ਹੀ ਵਿੱਚ ਸਮਾਪਤ ਹੋਈਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ : ਰਾਸ ਟੇਲਰ ਦਾ ਸਨਸਨੀਖੇਜ਼ ਖੁਲਾਸਾ- '0' 'ਤੇ ਆਊਟ ਹੋਣ 'ਤੇ RR ਦੇ ਮਾਲਕ ਨੇ ਮਾਰੇ ਸਨ ਥੱਪੜ

ਇਸ ਸਟਾਰ ਪਹਿਲਵਾਨ ਨੇ ਕਿਹਾ, 'ਯਕੀਨੀ ਤੌਰ 'ਤੇ ਤੁਸੀਂ ਕਹਿ ਸਕਦੇ ਹੋ (ਵਿਨੇਸ਼ 2.0 ਰੀਲੋਡਿਡ)। ਮੈਂ ਮਾਨਸਿਕ ਤੌਰ 'ਤੇ ਇਕ ਬਹੁਤ ਵੱਡੀ 'ਰੁਕਾਵਟ' ਨੂੰ ਪਾਰ ਕਰਨ ਵਿਚ ਕਾਮਯਾਬ ਹੋਈ ਹਾਂ। ਮੈਂ ਕੁਸ਼ਤੀ ਨੂੰ ਲਗਭਗ ਛੱਡ ਦਿੱਤਾ ਸੀ ਕਿਉਂਕਿ ਮੈਂ ਦੋ ਓਲੰਪਿਕ ਵਿੱਚ ਤਮਗਾ ਨਹੀਂ ਜਿੱਤ ਸਕੀ ਸੀ। ਓਲੰਪਿਕ ਕਿਸੇ ਵੀ ਐਥਲੀਟ ਲਈ ਇੱਕ ਵੱਡਾ ਪਲੇਟਫਾਰਮ ਹੁੰਦਾ ਹੈ। ਪਰ ਮੇਰੇ ਪਰਿਵਾਰ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ, ਉਨ੍ਹਾਂ ਨੂੰ ਹਮੇਸ਼ਾ ਮੇਰੀ ਯੋਗਤਾ 'ਤੇ ਭਰੋਸਾ ਸੀ।' ਉਨ੍ਹਾਂ ਕਿਹਾ, 'ਜਦੋਂ ਮੈਂ ਨਿਰਾਸ਼ ਸੀ, ਮੈਂ ਮੋਦੀ ਜੀ (ਨਰਿੰਦਰ ਮੋਦੀ) ਨੂੰ ਮਿਲੀ ਅਤੇ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੇ 'ਤੇ ਭਰੋਸਾ ਹੈ ਅਤੇ ਤੁਸੀਂ ਕਰ ਸਕਦੇ ਹੋ। ਇਸ ਨਾਲ ਮੇਰੇ ਅੰਦਰ ਜਜ਼ਬਾ ਫਿਰ ਤੋਂ ਜਾਗ ਗਿਆ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News