ਵਿਨੇਸ਼ ਫੋਗਾਟ ਨੇ ਕੀਤੀ ਚਾਂਦੀ ਤਗਮੇ ਦੀ ਮੰਗ, ਅਯੋਗਤਾ ਵਿਰੁੱਧ CAS ''ਚ ਕੀਤੀ ਅਪੀਲ

Wednesday, Aug 07, 2024 - 11:48 PM (IST)

ਵਿਨੇਸ਼ ਫੋਗਾਟ ਨੇ ਕੀਤੀ ਚਾਂਦੀ ਤਗਮੇ ਦੀ ਮੰਗ, ਅਯੋਗਤਾ ਵਿਰੁੱਧ CAS ''ਚ ਕੀਤੀ ਅਪੀਲ

ਸਪੋਰਟਸ ਡੈਸਕ - ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਸੀ.ਏ.ਐਸ. (ਸਪੋਰਟਸ ਲਈ ਆਰਬਿਟਰੇਸ਼ਨ ਕੋਰਟ) ਕੋਲ ਅਪੀਲ ਕੀਤੀ ਹੈ। ਉਸ ਨੇ ਆਪਣੀ ਅਯੋਗਤਾ ਵਿਰੁੱਧ ਅਪੀਲ ਕੀਤੀ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਜਾਣਾ ਚਾਹੀਦਾ ਹੈ। CAS ਨੇ ਆਪਣਾ ਅੰਤਿਮ ਫੈਸਲਾ ਦੇਣ ਲਈ ਵੀਰਵਾਰ ਸਵੇਰ ਤੱਕ ਦਾ ਸਮਾਂ ਮੰਗਿਆ ਹੈ। ਜੇਕਰ CAS ਵਿਨੇਸ਼ ਦੇ ਹੱਕ 'ਚ ਫੈਸਲਾ ਦਿੰਦਾ ਹੈ ਤਾਂ IOC ਨੂੰ ਵਿਨੇਸ਼ ਨੂੰ ਚਾਂਦੀ ਦਾ ਤਗਮਾ ਦੇਣਾ ਹੋਵੇਗਾ।

ਦਰਅਸਲ ਓਲੰਪਿਕ 'ਚ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। 50 ਕਿਲੋ ਵਰਗ ਵਿੱਚ ਉਸਦਾ ਵਜ਼ਨ 100 ਗ੍ਰਾਮ ਵੱਧ ਪਾਇਆ ਗਿਆ। ਵਿਨੇਸ਼ ਕੋਲ ਗੋਲਡ ਮੈਡਲ ਜਿੱਤਣ ਦਾ ਮੌਕਾ ਸੀ, ਪਰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਅਜਿਹੇ 'ਚ ਨਿਯਮਾਂ ਕਾਰਨ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਵੀ ਮੈਡਲ ਤੋਂ ਖੁੰਝ ਗਈ।


author

Inder Prajapati

Content Editor

Related News