ਵਿੰਸ ਤਾਂ ਕਿ ਇਸ ਡਿਲਵਰੀ ''ਤੇ ਕੋਹਲੀ, ਸਮਿਥ ਵੀ ਹੋ ਜਾਂਦੇ ਆਊਟ

12/17/2017 8:37:10 PM

ਨਵੀਂ ਦਿੱਲੀ—ਏਸ਼ੇਜ 'ਚ ਇੰਗਲੈਂਡ 'ਤੇ ਹਾਰ ਦਾ ਖਤਰਾ ਮੰਡਰਾਉਣ ਲੱਗਿਆ ਹੈ। ਹਾਲਾਂਕਿ ਪਹਿਲੀ ਪਾਰੀ 'ਚ ਇੰਗਲੈਂਡ ਨੇ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ ਪਰ ਆਸਟਰੇਲੀਆ ਨੇ ਸਟੀਵਨ ਸਮਿਥ ਦੇ ਸ਼ਾਨਦਾਰ ਦੋਹਰੇ ਸੈਂਕੜੇ ਅਤੇ ਮਿਸ਼ੇਲ ਮਾਰਸ਼ ਦੇ ਸੈਂਕੜੇ ਦੀ ਮਦਦ ਨਾਲ 662 ਦੌੜਾਂ ਬਣਾਈਆਂ। ਇਹ ਹੁਣ ਤਕ ਦਾ ਏਸ਼ੇਜ ਹੋਮ ਸੀਰੀਜ਼ 'ਚ ਆਸਟਰੇਲੀਆ ਦਾ ਸਰਵਸ਼੍ਰੇਸ਼ਠ ਸਕੋਰ ਵੀ ਹੈ। 259 ਦੌੜਾਂ ਤੋਂ ਪਿਛੇ ਚੱਲ ਰਹੀ ਇੰਗਲੈਂਡ ਦੀ ਸ਼ੁਰੂਆਤ ਵੀ ਖਰਾਬ ਹੀ ਸੀ। ਏਸ਼ੇਜ 'ਚ ਨਾਕਾਮ ਚੱਲ ਰਹੇ ਕੁਕ ਸਿਰਫ 14 ਦੌੜਾਂ ਹੀ ਬਣਾ ਸਕੇ। ਵੱਡਾ ਝਟਕਾ ਜੋ ਰੂਟ ਦੇ ਰੂਪ 'ਚ ਲੱਗਿਆ ਪਰ ਇੰਗਲੈਂਡ ਦੀ ਪਾਰੀ ਨੂੰ ਸੰਭਾਲਣ ਲਈ ਜੇਮਸ ਵਿੰਸ ਕੋਸ਼ਿਸ਼ ਕਰ ਰਹੇ ਸਨ। ਵਿੰਸ ਬੇਅਰਸਟੋ ਨਾਲ ਮਿਲ ਕੇ ਇੰਗਲੈਂਡ ਨੂੰ ਪਾਰੀ ਦੀ ਹਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸ ਵਿਚਾਲੇ ਮਿਸ਼ੇਲ ਸਟਾਰਕ ਦੀ ਸੁਪਰ ਗੇਂਦ ਨੇ ਇੰਗਲੈਂਡ ਦੀਆਂ ਉਂਮੀਦਾਂ 'ਤੇ ਪਾਣੀ ਫੇਰ ਦਿੱਤਾ। 
30 ਓਵਰ 'ਚ ਸਟਾਰਕ ਨੇ ਵਿੰਸ ਦੀ ਵਿਕਟਾਂ ਖਿਲਾੜ ਦਿੱਤੀਆਂ। ਇਹ ਅਜਿਹੀ ਡਿਲਵਰੀ ਸੀ ਜਿਸ ਨਾਲ ਕੂਮੈਂਟਰੀ ਕਰ ਰਹੇ ਸਾਬਕਾ ਦਿੱਗਜਾਂ ਸਮੇਤ ਸਟੇਡੀਅਮ 'ਚ ਬੈਠੇ ਦਰਸ਼ਕ ਵੀ ਹੈਰਾਨ ਰਹਿ ਗਏ। ਸਟਾਰਕ ਦੀ ਲੈਗ ਸਾਇਡ ਵੱਲ ਬਾਹਰ ਜਾ ਰਹੀ ਗੇਂਦ ਅਚਾਨਕ ਸਿੱਧੀ ਹੋ ਗਈ। ਵਿੰਸ ਇਸ ਨੂੰ ਸਮਝ ਨਹੀਂ ਪਾਏ। ਜਿਸ ਕਰਕੇ ਉਨ੍ਹਾਂ ਨੇ ਆਪਣੀ ਵਿਕਟ ਗੁਆ ਲਈ। ਕੂਮੈਂਟਰੀ ਕਰ ਰਹੇ ਦਿੱਗਜਾਂ ਨੇ ਕਿਹਾ ਕਿ ਇਹ ਅਜਿਹੀ ਡਿਲਵਰੀ ਸੀ ਜਿਸ 'ਤੇ ਵਿੰਸ ਤਾਂ ਕਿ ਕੋਹਲੀ, ਡਿਵੀਲਿਅਰਸ, ਸਮਿਥ ਵੀ ਆਊਟ ਹੋ ਜਾਂਦੇ।


Related News