ਮੈਚ ਖੇਡਦੇ ਦਿੱਲੀ ਦੇ ਖਿਡਾਰੀ ਦੀ ਹੋਈ ਮੌਤ, ਇਸ ਆਸਟਰੇਲੀਆਈ ਕਲੱਬ ਦਾ ਸੀ ਚਹੇਤਾ

Tuesday, Nov 26, 2019 - 03:08 PM (IST)

ਮੈਚ ਖੇਡਦੇ ਦਿੱਲੀ ਦੇ ਖਿਡਾਰੀ ਦੀ ਹੋਈ ਮੌਤ, ਇਸ ਆਸਟਰੇਲੀਆਈ ਕਲੱਬ ਦਾ ਸੀ ਚਹੇਤਾ

ਸਪੋਰਟਸ ਡੈਸਕ— ਸਾਊਥਪੋਰਟ 'ਚ ਇਕ ਮੈਚ ਦੇ ਦੌਰਾਨ ਆਸਟਰੇਲੀਆ ਦੇ ਕਵੀਂਸ ਕ੍ਰਿਕਟ ਕਲੱਬ ਦੇ ਚਹੇਤੇ ਖਿਡਾਰੀ ਵਿਕਾਸ ਮਲਹੋਤਰਾ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ 71 ਦੌੜਾਂ ਦੀ ਅਜੇਤੂ ਪਾਰੀ ਖੇਡਣ ਦੇ ਬਾਅਦ ਜਦੋਂ ਵਿਕਾਸ ਫੀਲਡਿੰਗ ਕਰ ਰਿਹਾ ਸੀ ਤਾਂ ਉਸ ਦੇ ਦਿਲ 'ਚ ਦਰਦ ਹੋਣ ਲੱਗਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਕਾਸ ਨੂੰ ਦਿਲ ਦਾ ਦੌਰਾ ਪਿਆ ਸੀ।
 

ਦਿੱਲੀ ਦਾ ਰਹਿਣ ਵਾਲਾ ਵਿਕਾਸ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਸਨ। ਵਿਕਾਸ ਬਾਰੇ ਗੱਲ ਕਰਦੇ ਹੋਏ ਕਵੀਂਸ ਕ੍ਰਿਕਟ ਕਲੱਬ ਦੇ ਪ੍ਰਧਾਨ ਗ੍ਰੇਗ ਚੈਂਪਲਿਨ ਨੇ ਕਿਹਾ ਕਿ ਵਿਕਾਸ ਦਿਲ ਨਾਲ ਆਸਟਰੇਲੀਅਨ ਸੀ। ਉਹ ਭਾਰਤੀ ਰਿਵਾਇਤਾਂ ਨੂੰ ਮੰਨਦਾ ਸੀ ਅਤੇ ਹਮੇਸ਼ਾ ਹੀ ਚੰਗਾ ਕੰਮ ਕਰਦਾ ਸੀ। ਵਿਕਾਸ ਦੇ ਬਾਰੇ 'ਚ ਇਕ ਜਾਣਕਾਰ ਨੇ ਟਵੀਟ ਕਰਕੇ ਸੋਗ ਪ੍ਰਗਟਾਉਂਦੇ ਹੋਏ ਪੁਰਾਣੀ ਯਾਦਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਦੋਵੇਂ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਵਿਕਾਸ ਨੂੰ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਉਹ ਦਿੱਲੀ 'ਚ ਕ੍ਰਿਕਟ ਦੇ ਨਾਲ ਵੱਡੇ ਹੋਏ। ਉਨ੍ਹਾਂ ਦਾ 43ਵਾਂ ਜਨਮ ਦਿਨ ਸੀ। ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ, ਉਹ ਵੀ ਕ੍ਰਿਕਟ ਖੇਡਦੇ ਹੋਏ।

 


author

Tarsem Singh

Content Editor

Related News