ਵਿਕਾਸ ਅੱਜ ਦੂਜੇ ਪੇਸ਼ੇਵਰ ਮੁਕਾਬਲੇ ''ਚ ਹਿੱਸਾ ਲੈਣਗੇ

04/20/2019 2:14:54 PM

ਨਿਊਯਾਰਕ— ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਸ਼ਨੀਵਾਰ ਨੂੰ ਇੱਥੇ ਮੈਡਿਸਨ ਸਕੁਆਇਰ ਗਾਰਡਨ 'ਚ ਅਮਰੀਕਾ ਦੇ ਨੋਹ ਕਿਡ ਦੇ ਖਿਲਾਫ ਆਪਣੇ ਦੂਜੇ ਪੇਸ਼ੇਵਰ ਮੁਕਾਬਲੇ 'ਚ ਹਿੱਸਾ ਲੈਣਗੇ। ਵਿਕਾਸ ਅਤੇ ਕਿਡ ਵਿਚਾਲੇ ਸੁਪਰ ਵੇਲਟਰ ਵੇਟ ਵਰਗ 'ਚ ਇਹ ਮੁਕਾਬਲਾ 6 ਰਾਊਂਡ ਦਾ ਹੋਵੇਗਾ। 
PunjabKesari
ਇਹ ਟੇਰੇਂਸ ਕ੍ਰਾਫੋਰਡ ਅਤੇ ਬ੍ਰਿਟੇਨ ਦੇ ਸਟਾਰ ਮੁੱਕੇਬਾਜ਼ ਆਮਿਰ ਖਾਨ ਵਿਚਾਲੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਡਬਲਯੂ.ਬੀ.ਓ. ਵੇਲਟਰਵੇਟ ਖਿਤਾਬੀ ਮੁਕਾਬਲੇ ਦੀ ਅੰਡਰਕਾਰਡ ਬਾਊਟ ਹੋਵੇਗੀ। ਭਿਵਾਨੀ ਦੇ 27 ਸਾਲਾ ਵਿਕਾਸ ਧਾਕੜ ਪ੍ਰਮੋਟਰ ਬਾਬ ਆਰੂਮ ਦੇ ਟਾਪ ਰੈਂਕ ਪ੍ਰਮੋਸ਼ਨ ਨਲ ਜੁੜੇ ਹਨ ਅਤੇ ਉਨ੍ਹਾਂ ਨੇ ਪ੍ਰਭਾਵੀ ਪੇਸ਼ੇਵਰ ਡੈਬਿਊ ਕਰਦੇ ਹੋਏ ਜਨਵਰੀ 'ਚ ਅਮਰੀਕਾ ਦੇ ਸਟੀਵਿਨ ਐਂਟ੍ਰੇਡ ਨੂੰ ਦੂਜੇ ਦੌਰ 'ਚ ਤਕਨੀਕੀ ਨਾਕਆਊਟ ਤੋਂ ਹਰਾਇਆ ਸੀ।


Tarsem Singh

Content Editor

Related News