ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਚੱਲੇ ਇਟਲੀ, G7 ਸੰਮੇਲਨ ''ਚ ਲੈਣਗੇ ਹਿੱਸਾ
Thursday, Jun 13, 2024 - 03:53 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਅੱਜ ਯਾਨੀ ਕਿ 13 ਜੂਨ ਨੂੰ ਇਟਲੀ ਰਵਾਨਾ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਤੀਜੇ ਕਾਰਜਕਾਲ ਦਾ ਪਹਿਲਾ ਵਿਦੇਸ਼ੀ ਦੌਰਾ ਹੈ। ਦੱਸ ਦੇਈਏ ਕਿ ਜੀ-7 ਸਿਖਰ ਸੰਮੇਲਨ ਇਟਲੀ ਦੇ ਅਪੁਲੀਆ ਖੇਤਰ 'ਚ ਲਗਜ਼ਰੀ ਰਿਜ਼ੋਰਟ ਬੋਰਗੋ ਐਗਨੇਜ਼ੀਆ 'ਚ 13 ਤੋਂ 15 ਜੂਨ ਤੱਕ ਹੋਣਾ ਹੈ। ਇਸ ਸੰਮੇਲਨ ਵਿਚ ਭਾਰਤ ਦੀ ਇਹ 11ਵੀਂ ਅਤੇ ਪੀ. ਐੱਮ. ਮੋਦੀ ਦੀ ਲਗਾਤਾਰ 5ਵੀਂ ਸ਼ਮੂਲੀਅਤ ਹੋਵੇਗੀ।
ਇਹ ਵੀ ਪੜ੍ਹੋ- ਆਈਸਕ੍ਰੀਮ ਦੇ ਸ਼ੌਕੀਨ ਸਾਵਧਾਨ! ਕੋਨ ਅੰਦਰੋਂ ਨਿਕਲੀ ਵੱਢੀ ਹੋਈ ਉਂਗਲ
ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਦੀ ਪੀ. ਐੱਮ. ਜਾਰਜੀਆ ਮੇਲੋਨੀ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਇਸ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ 13 ਜੂਨ ਨੂੰ ਇਟਲੀ ਲਈ ਰਵਾਨਾ ਹੋਣਗੇ ਅਤੇ 14 ਜੂਨ ਦੀ ਦੇਰ ਰਾਤ ਵਾਪਸ ਪਰਤਣਗੇ। ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਕਾਰਜਭਾਰ ਸੰਭਾਲਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ। ਜਿਸ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿਦੇਸ਼ ਸਕੱਤਰ ਵਿਨੈ ਕਵਾਤਰਾ ਅਤੇ ਐੱਨ. ਐੱਸ. ਅਜੀਤ ਡੋਭਾਲ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- NEET 'ਤੇ ਵੱਡਾ ਫ਼ੈਸਲਾ; 1563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ, ਮੁੜ ਹੋਵੇਗੀ ਪ੍ਰੀਖਿਆ
ਕੀ ਹੈ G7
G7 ਵਿਚ ਅਮਰੀਕਾ, ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ, ਕੈਨੇਡਾ ਅਤੇ ਜਾਪਾਨ ਸ਼ਾਮਲ ਹਨ। ਇਟਲੀ ਇਸ ਸਮੇਂ G7 (ਸੱਤ ਦੇਸ਼ਾਂ ਦੇ ਸਮੂਹ) ਦੀ ਪ੍ਰਧਾਨਗੀ ਸੰਭਾਲ ਰਿਹਾ ਹੈ ਅਤੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। G-7 ਮੈਂਬਰ ਦੇਸ਼ ਇਸ ਸਮੇਂ ਗਲੋਬਲ ਜੀ. ਡੀ. ਪੀ ਦੇ ਲਗਭਗ 45 ਫ਼ੀਸਦੀ ਅਤੇ ਦੁਨੀਆ ਦੀ ਆਬਾਦੀ ਦੇ 10 ਫ਼ੀਸਦੀ ਤੋਂ ਵੱਧ ਦੀ ਪ੍ਰਤੀਨਿਧਤਾ ਕਰਦੇ ਹਨ। ਆਪਣੀ ਪਰੰਪਰਾ ਮੁਤਾਬਕ ਮੇਜ਼ਬਾਨ ਦੇਸ਼ ਵਲੋਂ ਸੰਮੇਲਨ ਵਿਚ ਬਹੁਤ ਸਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ 1997 ਅਤੇ 2013 ਦੇ ਵਿਚਕਾਰ ਇਹ ਰੂਸ ਨੂੰ ਸ਼ਾਮਲ ਕੀਤੇ ਜਾਣ ਨਾਲ ਇਸ ਦਾ ਜੀ8 ਦੇ ਰੂਪ ਵਿਚ ਵਿਸਥਾਰ ਹੋਇਆ। ਹਾਲਾਂਕਿ ਕ੍ਰੀਮੀਆ 'ਤੇ ਕਬਜ਼ੇ ਤੋਂ ਬਾਅਦ 2014 'ਚ ਰੂਸ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਜਾਣੋ ਕੌਣ ਰਿਹਾ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ, ਅੱਜ ਤੱਕ ਨਹੀਂ ਟੁੱਟਿਆ ਰਿਕਾਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e