ਅਮਰੀਕਾ ''ਚ 12 ਅਪ੍ਰੈਲ ਨੂੰ ਡੈਬਿਊ ਕਰਨਗੇ ਵਿਜੇਂਦਰ ਸਿੰਘ
Wednesday, Mar 06, 2019 - 03:56 PM (IST)

ਨਵੀਂ ਦਿੱਲੀ— ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ 12 ਅਪ੍ਰੈਲ ਨੂੰ ਅਮਰੀਕੀ ਪੇਸ਼ੇਵਰ ਸਰਕਟ 'ਚ ਡੈਬਿਊ ਕਰਨਗੇ ਅਤੇ ਉਨ੍ਹਾਂ ਨੇ ਹਾਲ ਆਫ ਫੇਮ ਕੋਚ ਫਰੇਡੀ ਰੋਚ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਵਿਜੇਂਦਰ ਦੇ ਵਿਰੋਧੀ ਮੁਕਾਬਲੇਬਾਜ਼ ਦਾ ਐਲਾਨ ਅਜੇ ਨਹੀਂ ਹੋਇਆ ਹੈ। ਫਰੇਡੀ ਨੇ ਮੈਨੀ ਪੈਕੀਆਓ ਅਤੇ ਮਾਈਕ ਟਾਈਸਨ ਜਿਹੇ ਦਿੱਗਜ ਮੁੱਕੇਬਾਜ਼ਾਂ ਨੂੰ ਵੀ ਟਰੇਨਿੰਗ ਦਿੱਤੀ ਹੈ।
ਵਿਜੇਂਦਰ ਅਜੇ ਤਕ 10 ਪੇਸ਼ੇਵਰ ਮੁਕਾਬਲਿਆਂ ਦੇ ਆਪਣੇ ਕਰੀਅਰ 'ਚ ਅਜੇਤੂ ਰਹੇ ਹਨ ਅਤੇ ਉਹ ਵੇਸਿਲੀ ਲੋਮੋਚੇਨਕੋ-ਐਂਥੋਨੀ ਕ੍ਰੋਲਾ ਅੰਡਰਕਾਰਡ 'ਚ ਸਟੇਪਲਸ ਸੈਂਟਰ 'ਚ ਅਮਰੀਕੀ ਡੈਬਿਊ ਕਰਨਗੇ। ਇਹ 8 ਦੌਰ ਦਾ ਮੁਕਾਬਲਾ ਹੋਵੇਗਾ ਅਤੇ ਉਨ੍ਹਾਂ ਦੇ ਵਿਰੋਧੀ ਮੁਕਾਬਲੇਬਾਜ਼ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਵਿਜੇਂਦਰ ਦੇ ਭਾਰਤੀ ਪ੍ਰਮੋਟਰ ਆਈ.ਓ.ਐੱਸ. ਮੁੱਕੇਬਾਜ਼ੀ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 33 ਸਾਲਾ ਵਿਜੇਂਦਰ ਨੇ ਹਾਲ ਹੀ 'ਚ ਆਪਣਾ ਟ੍ਰੇਨਿੰਗ ਬੇਸ ਲਾਸ ਏਂਜਲਸ 'ਚ ਟਰਾਂਸਫਰ ਕੀਤਾ ਗਿਆ ਹੈ ਜਿੱਥੇ ਉਹ ਫਰੇਡੀ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਕਰ ਰਹੇ ਹਨ। ਫਰੇਡੀ ਦਾ ਟਰੇਨਰ ਦੇ ਰੂਪ 'ਚ 32 ਸਾਲਾਂ ਦਾ ਤਜਰਬਾ ਹੈ ਅਤੇ ਉਹ 36 ਵਿਸ਼ਵ ਚੈਂਪੀਅਨਾਂ ਦੇ ਮੈਂਟਰ ਰਹਿ ਚੁੱਕੇ ਹਨ। ਵਿਜੇਂਦਰ ਦੇ 12 ਅਪ੍ਰੈਲ ਨੂੰ ਹੋਣ ਵਾਲੇ ਮੁਕਾਬਲੇ ਦਾ ਅਮਰੀਕਾ 'ਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।