ਵਿਜੇਵੀਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲਾ ਜਿੱਤਿਆ
Thursday, Apr 21, 2022 - 01:47 AM (IST)
ਨਵੀਂ ਦਿੱਲੀ- ਪੰਜਾਬ ਦੇ ਨਿਸ਼ਾਨੇਬਾਜ਼ ਵਿਜੇਵੀਰ ਸਿੱਧੂ ਨੇ ਬੁੱਧਵਾਰ ਨੂੰ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲਾ ਜਿੱਤ ਲਿਆ, ਜਦੋਂਕਿ ਹਰਿਆਣਾ ਦੀ ਰਿਦਮ ਸਾਂਗਵਾਨ ਨੇ ਇੱਥੇ ਰਾਸ਼ਟਰੀ ਚੋਣ ਟਰਾਇਲ 3 ਅਤੇ 4 ਦੇ 6ਵੇਂ ਦਿਨ ਇਸ ਮੁਕਾਬਲੇ ਵਿਚ ਮਹਿਲਾ ਅਤੇ ਜੂਨੀਅਰ ਵਰਗ ਵਿਚ ਸੋਨੇ ਦੇ ਤਮਗੇ ਜਿੱਤੇ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਵਿਜੇਵੀਰ ਨੇ ਭਾਰਤੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਅਤੇ ਆਦਰਸ਼ ਸਿੰਘ ਦੀ ਚੁਣੌਤੀ ਨੂੰ ਪਾਰ ਕਰਦੇ ਹੋਏ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 32 ਹਿਟ ਨਾਲ ਸੋਨੇ ਦਾ ਤਮਗਾ ਜਿੱਤਿਆ। ਅਨੀਸ਼ ਨੇ 28 ਹਿਟ ਲਾਏ, ਜਿਸ ਨਾਲ ਉਹ ਦੂਜੇ ਸਥਾਨ 'ਤੇ ਰਹੇ, ਉਥੇ ਹੀ ਆਦਰਸ਼ 21 ਹਿਟ ਦੇ ਨਾਲ ਤੀਜੇ ਸਥਾਨ ਉੱਤੇ ਰਹੇ। ਰਿਦਮ ਨੇ ਮਹਿਲਾਵਾਂ ਅਤੇ ਜੂਨੀਅਰ ਮਹਿਲਾ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ 569 ਦੇ ਸਕੋਰ ਨਾਲ ਟਾਪ ਉੱਤੇ ਰਹੇ। ਪੰਜਾਬ ਦੇ ਉਦੇਵੀਰ ਸਿੰਘ ਨੇ ਜੂਨੀਅਰ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਟੀ4 ਮੁਕਾਬਲੇ ਦਾ ਸੋਨੇ ਦਾ ਤਮਗਾ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।