ਵਿਜਯਵੀਰ ਤੇ ਤੇਜਸਵਿਨੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਪ੍ਰਤੀਯੋਗਿਤਾ ’ਚ ਸੋਨਾ ਜਿੱਤਿਆ

Sunday, Mar 28, 2021 - 03:38 PM (IST)

ਵਿਜਯਵੀਰ ਤੇ ਤੇਜਸਵਿਨੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਪ੍ਰਤੀਯੋਗਿਤਾ ’ਚ ਸੋਨਾ ਜਿੱਤਿਆ

ਨਵੀਂ ਦਿੱਲੀ— ਭਾਰਤ ਦੇ ਵਿਜਯਵੀਰ ਸਿੱਧੂ ਤੇ ਤੇਜਸਵਿਨੀ ਨੇ ਆਈ. ਐੱਸ. ਐੱਸ. ਐੱਫ. (ਕੌਮਾਂਤਰੀ ਨਿਸ਼ਾਨੇਬਾਜ਼ੀ ਮਹਾਸੰਘ) ਵਿਸ਼ਵ ਕੱਪ ਵਿਚ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਸ਼ਨੀਵਾਰ ਨੂੰ ਸੋਨ ਤਮਗਾ ਹਾਸਲ ਕੀਤਾ। ਸੋਨ ਤਮਗਾ ਮੁਕਾਬਲਾ ਦੋ ਭਾਰਤੀ ਜੋੜੀਆਂ ਵਿਚਾਲੇ ਸੀ, ਜਿੱਥੇ ਵਿਜਯਵੀਰ ਤੇ ਤੇਜਸਵਿਨੀ ਦੀ ਜੋੜੀ ਨੇ ਗੁਰਪ੍ਰੀਤ ਸਿੰਘ ਤੇ ਅਭਿਦਨਯਾ ਅਸ਼ੋਕ ਪਾਟਿਲ ਦੀ ਮਿਕਸਡ ਜੋੜੀ ਨੂੰ ਇੱਥੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ 9-1 ਨਾਲ ਹਰਾਇਆ।
ਇਹ ਵੀ ਪੜ੍ਹੋ : ਨਵੇਂ ਸੈਸ਼ਨ ’ਚ ਬਦਲੇ ਨਿਯਮਾਂ ਦੇ ਨਾਲ ਹੋਵੇਗੀ ਬਹਿਰੀਨ ਗ੍ਰਾਂ. ਪ੍ਰੀ.,ਟੈਕਨਾਲੋਜੀ ਦਾ ਇਸਤੇਮਾਲ ਹੋਵੇਗਾ ਸੀਮਿਤ

ਕੁਆਲੀਫ਼ਿਕੇਸ਼ਨ-2 ਵਿਚ ਗੁਰਪ੍ਰੀਤ ਤੇ ਪਾਟਿਲ ਦੀ ਮਿਕਸਡ ਜੋੜੀ 370 ਅੰਕਾਂ ਦੇ ਨਾਲ ਚੋਟੀ ’ਤੇ ਸੀ ਜਦਕਿ 16 ਸਾਲ ਦੀ ਤੇਜਸਵਿਨੀ ਤੇ 18 ਸਾਲ ਦੇ ਵਿਜਯਵੀਰ ਦੀ ਜੋੜੀ 368 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਵਿਜਯਵੀਰ ਨੇ ਅਨੀਸ਼ ਭਾਨਵਾਲਾ ਤੇ ਗੁਰਪ੍ਰੀਤ ਵਰਗੇ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਪਛਾੜ ਕੇ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਵਿਅਕਤੀਗਤ ਚਾਂਦੀ ਤਮਗਾ ਜਿੱਤਿਆ ਸੀ। ਭਾਰਤੀ ਟੀਮ 13 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਲੈ ਕੇ ਕੁਲ 27 ਤਮਗਿਆਂ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News