ਸੱਟ ਕਾਰਨ ਵਿਜੇ ਸ਼ੰਕਰ ਵਰਲਡ ਕੱਪ 'ਚੋਂ ਹੋਏ ਬਾਹਰ, ਮਯੰਕ ਲੈ ਸਕਦੇ ਹਨ ਜਗ੍ਹਾ

07/01/2019 1:59:00 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਰਹੇ ਵਿਜੇ ਸ਼ੰਕਰ ਗਿੱਟੇ ਦੀ ਸੱਡ ਕਾਰਨ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ। ਸੂਤਰਾਂ ਮੁਤਾਬਕ ਮਯੰਕ ਅਗ੍ਰਵਾਲ ਨੂੰ ਟੀਮ ਵਿਚ ਜਗ੍ਹਾ ਦਿੱਤੀ ਜਾ ਸਕਦੀ ਹੈ। ਐਤਵਾਰ ਨੂੰ ਇੰਗਲੈਂਡ ਨਾਲ ਖੇਡੇ ਗਏ ਮੈਚ ਵਿਚ ਵੀ ਵਿਜੇ ਸ਼ੰਕਰ ਨੂੰ ਸੱਟ ਦੀ ਵਜ੍ਹਾ ਤੋਂ ਜਗ੍ਹਾ ਨਹੀਂ ਮਿਲ ਸਕੀ ਸੀ। ਉਸਦੀ ਜਗ੍ਹਾ ਰਿਸ਼ਭ ਪੰਤ ਨੂੰ ਟੀਮ ਵਿਚ ਜਗ੍ਹਾ ਮਿਲੀ ਸੀ।

PunjabKesari

ਦੱਸ ਦਈਏ ਕਿ ਪ੍ਰੈਕਟਿਸ ਸੈਸ਼ਨ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਇਕ ਗੇਂਦ ਵਿਜੇ ਸ਼ੰਕਰ ਦੇ ਗਿੱਟੇ 'ਤੇ ਜਾ ਵੱਜੀ ਸੀ ਜਿਸ ਕਾਰਨ ਉਹ ਜ਼ਖਮੀ ਹੋ ਗਏ ਸੀ। ਇੰਗਲੈਂਡ ਖਿਲਾਫ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਵਿਜੇ ਸ਼ੰਕਰ ਸੱਟ ਤੋਂ ਉੱਭਰ ਨਹੀਂ ਸਕੇ ਹਨ। ਅਜਿਹੇ 'ਚ ਵਿਰਾਟ ਦੇ ਉਸ ਬਿਆਨ ਤੋਂ ਇਕ ਦਿਨ ਬਾੱਦ ਖਬਰ ਆਈ ਕਿ ਵਿਜੇ ਸ਼ੰਕਰ ਸੱਟ ਤੋਂ ਨਹੀਂ ਉੱਭਰੇ ਸਕੇ। ਹਾਲਾਂਕਿ ਕੋਹਲੀ ਨੇ ਵਿਜੇ ਸ਼ੰਕਰ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਸੀ। ਕੋਹਲੀ ਨੇ ਵਿਜੇ ਸ਼ੰਕਰ ਬਾਰੇ ਕਿਹਾ ਸੀ ਕਿ ਉਸ ਵਿਚ ਸਮਰਥਾ ਹੈ ਕਿ ਉਹ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰ ਸਕੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਖਿਡਾਰੀ ਦੀ ਸ਼ੁਰੂਆਤੀ ਮੈਚਾਂ ਵਿਚ ਕਿਸਮਤ ਚੰਗੀ ਨਹੀਂ ਰਹਿੰਦੀ ਪਰ ਅੱਗੇ ਜਾ ਕੇ ਉਹੀ ਖਿਡਾਰੀ ਵੱਡੀਆਂ ਪਾਰੀਆਂ ਖੇਡਦਾ ਹੈ।

PunjabKesari


Related News