ਪ੍ਰੋ. ਮਲਹੋਤਰਾ ਨੇ ਦੀਪਿਕਾ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਮਗ਼ੇ ਜਿੱਤਣ ਲਈ ਦਿੱਤੀ ਵਧਾਈ
Monday, Jun 28, 2021 - 08:21 PM (IST)
ਨਵੀਂ ਦਿੱਲੀ— ਭਾਰਤੀ ਤੀਰਅੰਦਾਜ਼ੀ ਸੰਘ ਦੇ ਸਾਬਕ ਪ੍ਰਧਾਨ ਤੇ ਸਰਬ ਭਾਰਤੀ ਖੇਡ ਪਰਿਸ਼ਦ ਦੇ ਪ੍ਰਧਾਨ ਪ੍ਰੋ. ਵਿਜੇ ਕੁਮਾਰ ਮਲਹੋਤਰਾ ਨੇ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਪੈਰਿਸ ਵਿਸ਼ਵ ਕੱਪ ਪੜਾਅ ਤਿੰਨ ’ਚ ਤਿੰਨ ਸੋਨ ਤਮਗ਼ੇ ਜਿੱਤਣ ’ਤੇ ਵਧਾਈ ਦਿੱਤੀ ਹੈ। ਪ੍ਰੋ. ਮਲਹੋਤਰਾ ਨੇ ਆਪਣੇ ਵਧਾਈ ਸੰਦੇਸ਼ ’ਚ ਕਿਹਾ, ‘‘ਦੀਪਿਕਾ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਭਾਰਤ ਦੀ ਧੀ ਦੀਪਿਕਾ ਨੇ ਤੀਰਅੰਦਾਜ਼ੀ ਵਰਲਡ ਕੱਪ ’ਚ ਇਕ ਹੀ ਦਿਨ ਤਿੰਨ ਸੋਨ ਤਮਗ਼ੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।’’
ਦੀਪਿਕਾ ਨੇ ਮਹਿਲਾ ਰਿਕਰਵ ਸਿੰਗਲ, ਅੰਕਿਤਾ ਭਗਤ ਤੇ ਕੋਮੋਲਿਕਾ ਦੇ ਨਾਲ ਮਹਿਲਾ ਟੀਮ ਤੇ ਆਪਣੇੇ ਪਤੀ ਅਤਨੂ ਦਾਸ ਦੇ ਨਾਲ ਮਿਕਸਡ ਡਬਲਜ਼ ’ਚ ਸੋਨ ਤਮਗ਼ਾ ਜਿੱਤਿਆ। ਪ੍ਰੋ ਮਲਹੋਤਰਾ ਨੇ ਉਮੀਦ ਜਤਾਈ ਕਿ ਭਾਰਤੀ ਤੀਰਅੰਦਾਜ਼ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਜਾਰੀ ਰੱਖਣਗੇ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੀਪਿਕਾ ਤੇ ਹੋਰ ਤੀਰਅੰਦਾਜ਼ ਟੋਕੀਓ ਓਲੰਪਿਕਸ ’ਚ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ।