ਸੈਂਕੜੇ ਦੇ ਬਰਾਬਰ ਹੈ ਵਿਹਾਰੀ ਦੀ ਪਾਰੀ : ਅਸ਼ਵਿਨ

Monday, Jan 11, 2021 - 11:07 PM (IST)

ਸੈਂਕੜੇ ਦੇ ਬਰਾਬਰ ਹੈ ਵਿਹਾਰੀ ਦੀ ਪਾਰੀ : ਅਸ਼ਵਿਨ

ਸਿਡਨੀ- ਹਨੁਮਾ ਵਿਹਾਰੀ ਨੇ 161 ਗੇਂਦਾਂ ’ਤੇ ਅਜੇਤੂ 23 ਦੌੜਾਂ ਬਣਾਈਆਂ ਪਰ ਉਸਦੇ ਸਾਥੀ ਆਰ. ਅਸ਼ਵਿਨ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਉਸਦੀ ਇਸ ਪਾਰੀ ਦੀ ਤੁਲਨਾ ਇਕ ਬਿਹਤਰੀਨ ਸੈਂਕੜੇ ਨਾਲ ਕੀਤੀ। ਅਸ਼ਵਿਨ ਨੇ ਵੀ 128 ਗੇਂਦਾਂ ’ਤੇ ਅਜੇਤੂ 39 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਮਿਲ ਕੇ ਪੰਜਵੇਂ ਦਿਨ ਆਖਰੀ ਸੈਸ਼ਨ ਵਿਚ ਵਿਕਟ ਡਿੱਗਣ ਨਹੀਂ ਕੀਤੀ ਤੇ ਆਸਟਰੇਲੀਆ ਦੀਆਂ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

PunjabKesari
ਅਸ਼ਵਿਨ ਨੇ ਕਿਹਾ,‘‘ਪੁਜਾਰਾ ਤੇ ਪੰਤ ਦੀ ਵਿਕਟ ਗਵਾਉਣ ਅਤੇ ਵਿਹਾਰੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਜਿੱਤ ਦੀ ਕੋਸ਼ਿਸ਼ ਕਰਨਾ ਮੁਸ਼ਕਿਲ ਸੀ। ਆਸਟਰੇਲੀਆ ਦਾ ਦੌਰਾ ਕਰਨਾ ਕਦੇ ਆਸਾਨ ਨਹੀਂ ਰਿਹਾ। ਇਸ ਲਈ ਵਿਹਾਰੀ ਖੁਦ ’ਤੇ ਮਾਣ ਕਰ ਸਕਦਾ ਹਾ। ਇਹ ਪਾਰੀ ਸੈਂਕੜਾ ਬਣਾਉਣ ਦੇ ਬਰਾਬਰ ਸੀ।’’ ਇਸ ਆਫ ਸਪਿਨਰ ਨੇ ਕਿਹਾ ਕਿ ਨੈੱਟ ’ਤੇ ਚੰਗੀ ਬੱਲੇਬਾਜ਼ੀ ਕਰਨ ਨਾਲ ਉਸਦਾ ਆਤਮਵਿਸ਼ਵਾਸ ਵਧਿਆ ਤੇ ਉਹ ਲੰਬੇ ਸਮੇਂ ਤਕ ਕ੍ਰੀਜ਼ ’ਤੇ ਟਿਕੇ ਰਹਿਣ ਵਿਚ ਸਫਲ ਰਿਹਾ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News