ਗੁਜਰਾਤੀ, ਹਰੀਕ੍ਰਿਸ਼ਨਾ ਨੇ ਪ੍ਰਾਗ ਸ਼ਤਰੰਜ ''ਚ ਖੇਡਿਆ ਡਰਾਅ

02/14/2020 4:32:35 PM

ਪ੍ਰਾਗ— ਭਾਰਤ ਦੇ ਵਿਦਿਤ ਗੁਜਰਾਤੀ ਅਤੇ ਪੀ. ਹਰੀ ਕ੍ਰਿਸ਼ਨਾ ਨੇ ਇੱਥੇ ਪ੍ਰਾਗ ਸ਼ਤਰੰਜ ਮਹਾਉਤਸਵ ਦੇ ਮਾਸਟਰਸ ਮੁਕਾਬਲੇ 'ਚ ਡਰਾਅ ਖੇਡ ਕੇ ਅੱਧੇ-ਅੱਧੇ ਅੰਕ ਹਾਸਲ ਕੀਤੇ। ਗੁਜਰਾਤੀ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਬਾਅਦ ਫਿਡੇ ਸੂਚੀ 'ਚ ਦੂਜੇ ਸਰਵਸ੍ਰੇਸ਼ਠ ਰੈਂਕਿੰਗ ਵਾਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੂੰ ਵੀਰਵਾਰ ਨੂੰ ਸਪੇਨ ਦੇ ਡੇਵਿਡ ਐਂਟੋਨ ਗੁਈਜਾਰੋ ਖਿਲਾਫ ਡਰਾਅ ਨਾਲ ਸਬਰ ਕਰਨਾ ਪਿਆ।
PunjabKesari
ਉਹ ਦੋ ਦੌਰ ਦੇ ਬਾਅਦ ਜਾਨ ਕ੍ਰਿਸਤੋਫ ਹੁਡਾ ਅਤੇ ਨਿਕਿਤਾ ਵਿਟੀਯੁਗੋਵ ਦੇ ਨਾਲ ਸਾਂਝੇ ਤੌਰ 'ਤੇ ਬੜ੍ਹਤ ਬਣਾਏ ਹੈ। ਹਹੀਕ੍ਰਿਸ਼ਨਾ ਨੇ ਚੋਟੀ ਦਾ ਦਰਜਾ ਪ੍ਰਾਪਤ ਪੋਲੈਂਡ ਦੇ ਹੁਡਾ ਦੇ ਖਿਲਾਫ ਸਖਤ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ 31 ਚਾਲ ਦੇ ਬਾਅਦ ਡਰਾਅ 'ਤੇ ਰੋਕ ਦਿੱਤਾ। ਵਿਸ਼ਵ ਦੇ ਚੋਟੀ ਦੇ ਜੂਨੀਅਰ ਖਿਡਾਰੀ ਅਲੀਰੇਜਾ ਫਿਰੌਜਾ ਅਤੇ ਸਵੀਡਨ ਦੇ ਜੀ. ਐੱਮ. ਨਿਲਸ ਗ੍ਰੈਂਡੇਲੀਅਮ ਨੇ ਕਰੀਬ ਪੰਜ ਘੰਟੇ ਤਕ ਚਲੀ ਬਾਜ਼ੀ 'ਚ 80 ਚਾਲ 'ਚ ਡਰਾਅ 'ਤੇ ਸਮਝੌਤਾ ਕੀਤਾ।


Tarsem Singh

Content Editor

Related News