ਪ੍ਰਾਗ ਸ਼ਤਰੰਜ ਟੂਰਨਾਮੈਂਟ ਦੇ ਪਲੇਆਫ ''ਚ ਹਾਰਨ ਨਾਲ ਦੂਜੇ ਸਥਾਨ ''ਤੇ ਰਹੇ ਗੁਜਰਾਤੀ

02/22/2020 3:13:01 PM

ਪ੍ਰਾਗ— ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਪ੍ਰਾਗ ਸ਼ਤਰੰਜ ਮਹਾਉਤਸਵ ਦੇ ਪਲੇਆਫ ਮੁਕਾਬਲੇ 'ਚ ਹਾਰ ਗਏ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ। ਆਖ਼ਰੀ ਦੌਰ ਰੋਮਾਂਚ ਨਾਲ ਭਰਿਆ ਰਿਹਾ ਜਿਸ ਦੇ ਬਾਅਦ ਗੁਜਰਾਤੀ ਸਮੇਤ ਪੰਜ ਖਿਡਾਰੀ ਸੰਯੁਕਤ ਤੌਰ 'ਤੇ ਚੋਟੀ 'ਤੇ ਰਹੇ। ਇਨ੍ਹਾਂ ਸਾਰਿਆਂ ਦੇ ਨੌ ਦੌਰ ਦੇ ਬਾਅਦ ਪੰਜ-ਪੰਜ ਅੰਕ ਸਨ। ਇਸ 'ਚੋਂ ਦੋ ਸਰਵਸ੍ਰੇਸ਼ਠ ਖਿਡਾਰੀ ਗੁਜਰਾਤੀ ਅਤੇ ਈਰਾਨ ਦੇ 16 ਸਾਲਾ ਅਲੀਰੇਜਾ ਫਿਰੋਜਾ ਟ੍ਰਾਈਬ੍ਰੇਕਰ 'ਚ ਖੇਡੀ। ਟਾਈਬ੍ਰੇਕਰ ਬਲਿਟਜ਼ 'ਚ ਖੇਡਿਆ ਜਾਂਦਾ ਹੈ ਜਿਸ 'ਚ ਫਿਰੋਜਾ ਨੇ ਆਪਣਾ ਹੁਨਰ ਦਿਖਾਇਆ ਅਤੇ ਦੋਵੇਂ ਬਾਜ਼ੀਆਂ ਜਿੱਤ ਕੇ ਖਿਤਾਬ ਹਾਸਲ ਕੀਤਾ। ਇਸ ਤੋਂ ਪਹਿਲਾਂ ਗੁਜਰਾਤੀ ਨੂੰ ਚੈਂਪੀਅਨ ਬਣਨ ਲਈ ਨੌਵੇਂ ਦੌਰ 'ਚ ਜਿੱਤ ਦੀ ਜ਼ਰੂਰਤ ਸੀ ਪਰ ਉਹ ਪੋਲੈਂਡ ਦੇ ਜਾਨ ਕ੍ਰਿਸਟੋਫ ਡੁਡਾ ਤੋਂ ਹਾਰ ਗਏ ਸਨ।


Tarsem Singh

Content Editor

Related News