VIDEO : ਰੈਨਾ ਦੀ ਤੂਫਾਨੀ ਬੱਲੇਬਾਜ਼ੀ, 24 ਗੇਂਦਾਂ ''ਚ ਠੋਕ ਦਿੱਤੀਆਂ ਇੰਨੀਆਂ ਦੌੜਾਂ

04/03/2018 9:14:28 AM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਿਚ ਕੁਝ ਹੀ ਸਮਾਂ ਬਚਿਆ ਹੈ, ਪਰ ਉਸ ਤੋਂ ਪਹਿਲਾਂ ਚੇਨਈ ਸੁਪਰਕਿੰਗਸ ਦੇ ਸਲਾਮੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਆਪਣੀ ਵਿਰੋਧੀ ਟੀਮਾਂ ਨੂੰ ਸੋਚਣ ਉੱਤੇ ਮਜ਼ਬੂਰ ਕਰ ਦਿੱਤਾ ਹੈ। ਦੋ ਸਾਲ ਦੇ ਬੈਨ ਦੇ ਬਾਅਦ ਵਾਪਸੀ ਕਰਨ ਵਾਲੀ ਚੇਨਈ ਸੁਪਰ ਕਿੰਗਸ ਨੇ ਟੂਰਨਾਮੈਂਟ ਤੋਂ ਪਹਿਲਾਂ ਇਕ ਅਭਿਆਸ ਮੈਚ ਖੇਡਿਆ ਜਿਸ ਵਿਚ ਸੁਰੇਸ਼ ਰੈਨਾ ਦਾ ਬੱਲਾ ਅੱਗ ਦੀ ਤਰ੍ਹਾਂ ਦੌੜਾਂ ਉਗਲਦਾ ਨਜ਼ਰ ਆਇਆ। ਦਰਅਸਲ ਚਿੰਨਾਸਵਾਮੀ ਸਟੇਡੀਅਮ ਵਿਚ ਐਤਵਾਰ ਨੂੰ ਮਾਈਕਲ ਹਸੀ ਦੀ ਹਸ ਇਲੈਵਨ ਅਤੇ ਸਟੀਫਨ ਫਲੇਮਿੰਗ ਦੀ ਫਮੇਮ ਇਲੈਵਨ ਦਰਮਿਆਨ ਅਭਿਆਸ ਮੈਚ ਖੇਡਿਆ ਗਿਆ।

24 ਗੇਦਾਂ 'ਤੇ ਠੋਕੀਆਂ 57 ਦੌੜਾਂ
ਮਿਲੀ ਜਾਣਕਾਰੀ ਮੁਤਾਬਕ ਇਸ ਮੈਚ ਦੇ ਪ੍ਰੋਫੈਸ਼ਨਲ ਟੂਰਨਾਮੈਂਟ ਤੋਂ ਵੱਖ ਸਨ ਜਿੱਥੇ ਟੀਮ ਦੇ ਖਿਡਾਰੀਆਂ ਨੂੰ ਦੋਨਾਂ ਟੀਮਾਂ ਲਈ ਬੱਲੇਬਾਜ਼ੀ ਕਰਨ ਦੀ ਛੁੱਟ ਦਿੱਤੀ ਗਈ ਸੀ। ਇਸ ਨਿਯਮ ਨੂੰ ਲਾਗੂ ਕਰਨ ਦੀ ਮੁੱਖ ਵਜ੍ਹਾ ਦਬਾਅ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਮਾਪਣਾ ਸੀ ਤਾਂ ਕਿ ਪਤਾ ਚੱਲ ਸਕੇ ਕਿ ਵੱਡੇ ਮੈਚਾਂ ਵਿਚ ਕਿੰਨਵਾਂ ਖਿਡਾਰੀ ਦਬਾਅ ਵਿਚ ਵੀ ਟੀਮ ਨੂੰ ਜਿੱਤ ਦਿਵਾ ਸਕਦਾ ਹੈ। ਰੈਨਾ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਦੋਨਾਂ ਟੀਮਾਂ ਵਲੋਂ ਬੱਲੇਬਾਜ਼ੀ ਕੀਤੀ। ਰੈਨਾ ਨੇ ਪਹਿਲਾਂ ਮਾਈਕਲ ਹਸੀ ਦੀ ਟੀਮ ਹਸ ਇਲੈਵਨ ਵੱਲੋਂ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ ਵਿਚ 34 ਦੌੜਾਂ ਬਣਾਈਆਂ ਅਤੇ ਫਿਰ ਫਲੇਮ ਇਲੈਵਨ ਵਲੋਂ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 24 ਗੇਂਦਾਂ ਉੱਤੇ ਧਮਾਕੇਦਾਰ ਪਾਰੀ ਖੇਡਦੇ ਹੋਏ 57 ਦੌੜਾਂ ਠੋਕੀਆਂ।

ਜ਼ਾਹਰ ਹੈ ਰੈਨਾ ਦੇ ਸ਼ਾਨਦਾਰ ਫ਼ਾਰਮ ਨੂੰ ਵੇਖ ਕੇ ਟੀਮ ਮੈਨੇਜ਼ਮੈਂਟ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਕਾਫ਼ੀ ਸੰਤੁਸ਼ਠ ਹੋਣਗੇ। ਚੇਨਈ ਨੂੰ ਆਪਣਾ ਪਹਿਲਾ ਮੁਕਾਬਲਾ 7 ਅਪ੍ਰੈਲ ਨੂੰ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਖਿਲਾਫ ਖੇਡਣਾ ਹੈ।


Related News