ਪੇਤਕੋਵਿਚ ਨੂੰ ਹਰਾ ਕੇ ਵੀਨਸ ਅਗਲੇ ਦੌਰ 'ਚ
Friday, Mar 08, 2019 - 12:56 PM (IST)

ਇੰਡੀਅਨ ਵੇਲਸ - ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਵੀਨਸ ਵਿਲੀਅਮਸ ਨੇ ਜਰਮਨੀ ਦੀ ਆਂਦਰੀਆ ਪੇਤਕੋਵਿਚ ਨੂੰ 6.4, 0-6, 6-3 ਨੂੰ ਹਰਾ ਕੇ ਇੰਡੀਅਨ ਵੇਲਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪਹੁੰਚ ਗਈ। ਆਸਟ੍ਰੇਲੀਆਈ ਓਪਨ ਕੁਆਟਰ ਫਾਈਨਲ ਹਾਰਨ ਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੀ ਸੇਰੇਨਾ ਵਿਲੀਅਮਸ ਦਾ ਸਾਹਮਣਾ ਵਿਕਟੋਰੀਆ ਅਜ਼ਾਰੇਂਕਾ ਨਾਲ ਹੋਵੇਗਾ।ਅਜ਼ਾਰੇਂਕਾ ਨੇ ਵੇਰਾ ਲਾਪਕੋ ਨੂੰ ਸਿੱਧੇ ਸੈਟਸ 'ਚ ਹਰਾਇਆ। ਫ਼ਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਨੇ ਚੀਨ ਦੀ ਝੇਂਗ ਸੇਇਸੇਇ ਨੂੰ 7.5, 6.2 ਨੂੰ ਮਾਤ ਦਿੱਤੀ ਤੇ ਹੁਣ ਉਸ ਦਾ ਸਾਹਮਣਾ ਦੁਨੀਆ ਦੀ ਨੰਬਰ ਇਕ ਖਿਡਾਰੀ ਨਾਓਮੀ ਓਸਾਕਾ ਨਾਲ ਹੋਵੇਗਾ।