Indian Wells: ਵੀਨਸ ਵਿਲੀਅਮਸ ਅਤੇ ਹਾਲੇਪ ਹੋਏ ਟੂਰਨਾਮੈਂਟ ਤੋਂ ਬਾਹਰ

Saturday, Mar 17, 2018 - 05:29 PM (IST)

Indian Wells:  ਵੀਨਸ ਵਿਲੀਅਮਸ ਅਤੇ ਹਾਲੇਪ ਹੋਏ ਟੂਰਨਾਮੈਂਟ ਤੋਂ ਬਾਹਰ

ਇੰਡੀਅਨ ਵੇਲਸ, (ਬਿਊਰੋ)— ਜਾਪਾਨ ਦੀ ਨਾਓਮੀ ਓਸਾਕਾ ਅਤੇ ਰੂਸ ਦੀ ਦਾਰੀਆ ਕਾਸਾਟਕਿਨਾ ਨੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ। ਇਨ੍ਹਾਂ ਦੋਹਾਂ ਖਿਡਾਰਨਾਂ ਨੇ ਸੈਮੀਫਾਈਨਲ 'ਚ ਸਿਮੋਨਾ ਹਾਲੇਪ ਅਤੇ ਵੀਨਸ ਵਿਲੀਅਮਸ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ। 

ਵਰਲਡ ਰੈਂਕਿੰਗ 'ਚ 44ਵੇਂ ਸਥਾਨ 'ਤੇ ਕਾਬਜ ਓਸਾਕਾ ਨੇ ਸੈਮੀਫਾਈਨਲ ਮੁਕਾਬਲੇ 'ਚ ਵਰਲਡ ਦੀ ਨੰਬਰ ਇਕ ਹਾਲੇਪ ਨੂੰ ਸਿਰਫ 64 ਮਿੰਟਾਂ ਦੇ ਅੰਦਰ ਸਿੱਧੇ ਸੈਟਾਂ 'ਚ 6-3, 6-0 ਨਾਲ ਹਰਾ ਦਿੱਤਾ। ਜਦਕਿ ਕਾਸਾਟਕਿਨਾ ਨੇ ਦੁਨੀਆ ਦੀ ਅੱਠਵੇ ਨੰਬਰ ਦੀ ਵੀਨਸ ਵਿਲੀਅਮਸ ਨੂੰ 4-6, 6-4, 7-5 ਨਾਲ ਹਰਾਇਆ। ਵਰਲਡ ਦੀ ਨੰਬਰ 19 ਕਾਸਾਟਕਿਨਾ ਨੇ 2017 ਦੀ ਯੂ.ਐੱਸ. ਓਪਨ ਚੈਂਪੀਅਨ ਸਲੋਨ ਸਟੀਫੇਂਸ ਨੂੰ ਤੀਜੇ ਦੌਰ 'ਚ ਹਰਾਇਆ ਸੀ।


Related News