ਵੇਂਗਸਰਕਰ ਨੂੰ ਟੀ-20 ਮੁੰਬਈ ਲੀਗ ਦਾ ਮੁੱਖ ਮੈਂਟਰ ਨਿਯੁਕਤ ਕੀਤਾ ਗਿਆ

Saturday, Mar 10, 2018 - 09:47 AM (IST)

ਵੇਂਗਸਰਕਰ ਨੂੰ ਟੀ-20 ਮੁੰਬਈ ਲੀਗ ਦਾ ਮੁੱਖ ਮੈਂਟਰ ਨਿਯੁਕਤ ਕੀਤਾ ਗਿਆ

ਮੁੰਬਈ, (ਬਿਊਰੋ)— ਭਾਰਤ ਦੇ ਸਾਬਕਾ ਕਪਤਾਨ ਦਿਲੀਪ ਵੇਂਗਸਰਕਰ ਨੂੰ ਅੱਜ ਟੀ-20 ਮੁੰਬਈ ਲੀਗ ਦਾ ਮੈਂਟਰ ਨਿਯੁਕਤ ਕੀਤਾ ਗਿਆ ਹੈ ਜੋ ਇੱਥੇ 11 ਤੋਂ 21 ਮਾਰਚ ਤੱਕ ਖੇਡਿਆ ਜਾਵੇਗਾ। ਇਹ ਐਲਾਨ ਮੁੰਬਈ ਕ੍ਰਿਕਟ ਸੰਘ ਅਤੇ ਪ੍ਰੋਬੈਬਿਲਿਟੀ ਸਪੋਰਟਸ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੀ ਗਈ। 

ਵੇਂਗਸਰਕਰ ਨੇ ਮੁੰਬਈ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ ਉਹ ਚੋਣ ਕਮੇਟੀ ਦੇ ਮੁੱਖ ਚੋਣਕਰਤਾ ਵੀ ਰਹੇ ਸਨ। ਆਪਣੀ ਨਿਯੁਕਤੀ ਦੇ ਬਾਰੇ 'ਚ ਵੇਂਗਸਰਕਰ ਨੇ ਕਿਹਾ, ''ਮੁੱਖ ਮੈਂਟਰ ਦੇ ਤੌਰ 'ਤੇ ਮੇਰਾ ਕੰਮ ਯੁਵਾ ਕ੍ਰਿਕਟਰਾਂ ਨੂੰ ਘਰੇਲੂ ਮੈਦਾਨ 'ਤੇ ਉਤਸ਼ਾਹਤ ਕਰਨਾ ਹੋਵੇਗਾ। ਇਹ ਮੁੰਬਈ ਦੇ ਕ੍ਰਿਕਟਰਾਂ ਦੇ ਚਮਕਨ ਦੇ ਲਈ ਚੰਗਾ ਮੰਚ ਹੈ।'' ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਲੀਗ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।


Related News