ਵੀਰੂ ਨੇ ਫਿਰ ਖੁਦ ਨੂੰ ਕਿਹਾ ''ਹਾਫ ਗੰਜੂ'', ਭੈਣ ਅੰਜੂ-ਮੰਜੂ ਨੇ ਬੰਨੀ ਰੱਖੜੀ

Sunday, Aug 26, 2018 - 11:32 PM (IST)

ਵੀਰੂ ਨੇ ਫਿਰ ਖੁਦ ਨੂੰ ਕਿਹਾ ''ਹਾਫ ਗੰਜੂ'', ਭੈਣ ਅੰਜੂ-ਮੰਜੂ ਨੇ ਬੰਨੀ ਰੱਖੜੀ

ਨਵੀਂ ਦਿੱਲੀ— ਐਤਵਾਰ ਨੂੰ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ (ਵੀਰੂ) ਨੇ ਆਪਣੇ ਹੀ ਅੰਦਾਜ਼ 'ਚ ਦੇਸ਼ਵਾਸੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਵਰਿੰਦਰ ਸਹਿਵਾਗ ਨੇ ਟਵਿਟਰ 'ਤੇ ਆਪਣੀ ਭੈਣਾਂ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਵੀਰੂ ਆਪਣੀ ਭੈਣ ਅੰਜੂ ਤੇ ਮੰਜੂ ਤੋਂ ਰੱਖੜੀ ਬਨਾਉਂਦੇ ਹੋਏ ਨਜ਼ਰ ਆ ਰਹੇ ਹਨ।


ਇਸ ਦੌਰਾਨ ਉਨ੍ਹਾਂ ਨੇ ਮਜ਼ਾਕੀਏ ਅੰਦਾਜ 'ਚ ਟਵੀਟ ਕਰਦੇ ਹੋਏ ਲਿਖਿਆ 'ਮੈਂ ਹਾਫ ਗੰਜੂ ਜੀ' ਆਪਣੀ ਪਿਆਰੀ ਭੈਣ 'ਅੰਜੂ ਜੀ' ਤੇ 'ਮੰਜੂ ਜੀ' ਦੇ ਨਾਲ ਰੱਖੜੀ ਦਾ ਤਿਉਹਾਰ ਮਨਾ ਰਿਹਾ ਹਾਂ।


ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰੱਖੜੀ ਦੇ ਤਿਉਹਾਰ ਮੌਕੇ 'ਤੇ ਵੀਰੂ ਨੇ ਇਸ ਅੰਦਾਜ 'ਚ ਟਵੀਟ ਕੀਤਾ ਸੀ। ਉਨ੍ਹਾਂ ਨੇ ਟਵੀਟ ਕਰ ਲਿਖਿਆ ਸੀ ਕਿ 'ਮੇਰੀ ਭੈਣਾਂ ਅੰਜੂ ਜੀ ਤੇ ਮੰਜੂ ਜੀ ਮੈਂ ਹਾਫ ਗੰਜੂ।'


Related News