ਲਿਸਾ ਸਟਾਲੇਕਰ ਨੇ ਵੇਦਾ ਕ੍ਰਿਸ਼ਨਮੂਰਤੀ ਮਾਮਲੇ ’ਚ BCCI ਨੂੰ ਘੇਰਿਆ, ਆਖੀ ਇਹ ਵੱਡੀ ਗੱਲ

Saturday, May 15, 2021 - 05:36 PM (IST)

ਲਿਸਾ ਸਟਾਲੇਕਰ ਨੇ ਵੇਦਾ ਕ੍ਰਿਸ਼ਨਮੂਰਤੀ ਮਾਮਲੇ ’ਚ BCCI ਨੂੰ ਘੇਰਿਆ, ਆਖੀ ਇਹ ਵੱਡੀ ਗੱਲ

ਸਪੋਰਟਸ ਡੈਸਕ— ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਲਿਸਾ ਸਟਾਲੇਕਰ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਰਿਵਾਰ ਦੇ ਦੋ ਮੈਂਬਰਾਂ ਦੇ ਦਿਹਾਂਤ ਦੇ ਬਾਅਦ ਵੀ ਵੇਦਾ ਕ੍ਰਿਸ਼ਨਮੂਰਤੀ ਨਾਲ ਨਾ ਤਾਂ ਕੋਈ ਸੰਪਰਕ ਕੀਤਾ ਹੈ ਤੇ ਨਾ ਹੀ ਇਹ ਦਸਣਾ ਸਹੀ ਸਮਝਿਆ ਕਿ ਆਗਾਮੀ ਇੰਗਲੈਂਡ ਦੌਰੇ ਲਈ ਇਸ ਸਦਮੇ ਨਾਲ ਦੁਖੀ ਖਿਡਾਰੀ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਮੱਧਕ੍ਰਮ ਦੀ ਇਸ ਬੱਲੇਬਾਜ਼ ਦੀ ਭੈਣ ਵਤਸਲਾ ਸ਼ਿਵਕੁਮਾਰ ਦਾ ਕੋਰੋਨਾ ਵਾਇਰਸ ਦੇ ਇਨਫ਼ੈਕਸ਼ਨ ਕਾਰਨ ਦਿਹਾਂਤ ਹੋ ਗਿਆ। ਇਸ ਤੋਂ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੇ ਇਸ ਖ਼ਤਰਨਾਕ ਬੀਮਾਰੀ ਦੀ ਲਪੇਟ ’ਚ ਆਉਣ ਨਾਲ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਬੇਨਕ੍ਰਾਫ਼ਟ ਦਾ ਗੇਂਦ ਨਾਲ ਛੇੜਛਾੜ ਮਾਮਲੇ ’ਚ ਵੱਡਾ ਖੁਲਾਸਾ, ਕਿਹਾ- ਆਸਟਰੇਲੀਆਈ ਗੇਂਦਬਾਜ਼ਾਂ ਨੂੰ ਪਤਾ ਸੀ ਇਸ ਬਾਰੇ

PunjabKesariਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਹਾਲ ਆਫ਼ ਫ਼ੇਮ ’ਚ ਸ਼ਾਮਲ ਸਟਾਲੇਕਰ ਇਸ ਮਾਮਲੇ ’ਚ ਬੀ. ਸੀ. ਸੀ. ਆਈ. ਦੇ ਵਤੀਰੇ ਤੋਂ ਖ਼ੁਸ਼ ਨਹੀਂ ਹੈ। ਸਟਾਲੇਕਰ ਨੇ ਟਵਿੱਟਰ ’ਤੇ ਲਿਖਿਆ, ‘‘ਆਗਾਮੀ ਸੀਰੀਜ਼ ਲਈ ਵੇਦਾ ਦੀ ਚੋਣ ਨਾ ਕਰਨਾ, ਉਨ੍ਹਾਂ ਦੇ ਨਜ਼ਰੀਏ ਤੋਂ ਠੀਕ ਹੋ ਸਕਦਾ ਹੈ। ਮੈਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਇਸ ਗੱਲ ਦੀ ਹੈ ਕਿ ਇਕ ਕਰਾਰਬੱਧ ਖਿਡਾਰੀ ਹੋਣ ਦੇ ਬਾਵਜੂਦ ਬੀ. ਸੀ. ਸੀ. ਆਈ. ਨੇ ਉਸ ਨਾਲ ਸੰਪਰਕ ਨਹੀਂ ਕੀਤਾ। ਬੀ. ਸੀ. ਸੀ. ਆਈ. ਨੇ ਇਹ ਵੀ ਪਤਾ ਨਹੀਂ ਕੀਤਾ ਕਿ ਉਹ ਮੌਜੂਦਾ ਸਥਿਤੀ ਦਾ ਸਾਹਮਣਾ ਕਿਵੇਂ ਕਰ ਰਹੀ ਹੈ।  

ਉਨ੍ਹਾਂ ਅੱਗੇ ਕਿਹਾ ਕਿ ਇਕ ਚੰਗੇ ਅਦਾਰੇ ਨੂੰ ਖਿਡਾਰੀਆਂ ਦਾ ਬਿਹਤਰ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਸਿਰਫ਼ ਕਿਸੇ ਵੀ ਕੀਮਤ ’ਤੇ ਮੈਚ ਕਰਨ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ। ਇਹ ਕਾਫ਼ੀ ਨਿਰਾਸ਼ਾਜਨਕ ਹੈ। ਭਾਰਤ ਲਈ 48 ਵਨ-ਡੇ ਤੇ 76 ਟੀ-2 ਕੌਮਾਂਤਰੀ ਖੇਡਣ ਵਾਲੀ ਵੇਦਾ ਸੋਸ਼ਲ ਮੀਡੀਆ ਦੇ ਜ਼ਰੀਏ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ।
ਇਹ ਵੀ ਪੜ੍ਹੋ : ਭੁਵਨੇਸ਼ਵਰ ਕੁਮਾਰ ਹੁਣ ਨਹੀਂ ਖੇਡਣਾ ਚਾਹੁੰਦੇ ਟੈਸਟ ਕ੍ਰਿਕਟ, ਸਾਹਮਣੇ ਆਈ ਵੱਡੀ ਵਜ੍ਹਾ!

PunjabKesari
ਵਨ-ਡੇ ਕਿਕਟ ’ਚ 1000 ਦੌੜਾਂ ਤੇ 100 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਖਿਡਾਰੀ ਲਿਸਾ ਸਟਾਲੇਕਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਮਹਿਲਾ ਟੀਮ ਲਈ ਖਿਡਾਰੀਆਂ ਦਾ ਇਕ ਸੰਘ (ਪਲੇਅਰ ਐਸੋਸੀਏਸ਼ਨ) ਬਣੇ। ਇਸ 41 ਸਾਲਾ ਸਾਬਕਾ ਧਾਕੜ ਨੇ ਅੱਗੇ ਕਿਹਾ ਕਿ ਇਕ ਸਾਬਕਾ ਖਿਡਾਰੀ ਦੇ ਤੌਰ ’ਤੇ ਏ. ਸੀ. ਏ. (ਆਸਟਰੇਲੀਆਈ ਕ੍ਰਿਕਟ ਸੰਘ) ਹਰ ਦਿਨ ਸਾਡੇ ਨਾਲ ਸੰਪਰਕ ਕਰਕੇ ਸਾਡੇ ਬਾਰੇ ਪੁੱਛਦਾ ਹੈ। ਭਾਰਤ ’ਚ ਜੇਕਰ ਖਿਡਾਰੀਆਂ ਦੇ ਸੰਘ ਦੀ ਜ਼ਰੂਰਤ ਹੈ ਤਾਂ ਉਸ ਦਾ ਸਹੀ ਸਮਾਂ ਇਹੋ ਹੈ। ਕ੍ਰਿਕਟਰ ਤੋਂ ਕੁਮੈਂਟੇਟਰ ਬਣੀ ਸਟਾਲੇਕਰ ਨੇ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਨਾਲ ਦੁਨੀਆ ਭਰ ਦੇ ਖਿਡਾਰੀ ਪ੍ਰਭਾਵਿਤ ਹੋਏ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News