ਸੱਟ ਕਾਰਨ ਵਰੁਣ ਚੱਕਰਵਰਤੀ ਆਈ. ਪੀ. ਐੱਲ. ''ਚੋਂ ਬਾਹਰ

Wednesday, May 01, 2019 - 07:51 PM (IST)

ਸੱਟ ਕਾਰਨ ਵਰੁਣ ਚੱਕਰਵਰਤੀ ਆਈ. ਪੀ. ਐੱਲ. ''ਚੋਂ ਬਾਹਰ

ਨਵੀਂ ਦਿੱਲੀ— ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਪਲੇਆਫ ਵਿਚ ਜਗਾ ਬਣਾਉਣ ਲਈ ਸੰਘਰਸ਼ ਕਰ ਰਹੀ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਅਤੇ ਲੀਗ ਵਿਚ ਇਸ ਸਾਲ ਡੈਬਿਊ ਕਰਨ ਵਾਲੇ ਸਪਿਨਰ ਵਰੁਣ ਚਕਰਵਰਤੀ ਅੰਗੂਠੇ ਦੀ ਸੱਟ ਕਾਰਨ ਬਾਕੀ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ। ਕਿੰਗਜ਼ ਇਲੈਵਨ ਪੰਜਾਬ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਟੀਮ ਨੂੰ ਉਮੀਦ ਸੀ ਕਿ ਲੀਗ ਦੇ ਅਖੀਰ ਤੱਕ ਵਰੁਣ ਫਿੱਟ ਹੋ ਜਾਵੇਗਾ ਪਰ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕਿਆ। ਇਸ ਲਈ ਉਸ ਨੂੰ ਸੱਟ ਕਾਰਨ ਘਰ ਜਾਣਾ ਪਵੇਗਾ। ਟੀਮ ਉਸ ਦੇ ਜਲਦ ਸਿਹਤਮੰਦ ਹੋਣ ਅਤੇ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਪੰਜਾਬ ਨੇ ਪਿਛਲੇ ਸਾਲ ਆਈ. ਪੀ. ਐੱਲ. ਦੀ ਨਿਲਾਮੀ ਵਿਚ ਸੱਜੇ ਹੱਥ ਦੇ ਸਪਿਨਰ ਨੂੰ ਮੋਟੀ ਰਕਮ ਖਰਚ ਕੇ ਲਗਭਗ 8 ਕਰੋੜ 40 ਲੱਖ ਰੁਪਏ ਵਿਚ ਖਰੀਦਿਆ ਸੀ।


Related News