ਭਾਰਤੀ ਟੀਮ ''ਚ ਚੋਣ ਹੋਣ ''ਤੇ ਵਰੁਣ ਚੱਕਰਵਰਤੀ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

10/27/2020 8:24:43 PM

ਸ਼ਾਰਜਾਹ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) 'ਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਕਾਰਨ ਆਸਟਰੇਲੀਆਈ ਦੌਰੇ ਲਈ ਭਾਰਤ ਦੀ ਟੀ-20 'ਚ ਚੁਣੇ ਗਏ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਨੇ ਇਸ ਨੂੰ ਸੁਪਨਾਤਮਕ ਅਹਿਸਾਸ ਕਰਾਰ ਦਿੱਤਾ। ਇਸ 29 ਸਾਲਾ ਖਿਡਾਰੀ ਨੇ 2018 ਤੋਂ ਬਾਅਦ ਆਪਣੀ ਸਪਿਨ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਸੂਰਯਕੁਮਾਰ ਨੂੰ AUS ਦੌਰੇ ਲਈ ਜਗ੍ਹਾ ਨਾ ਮਿਲਣ 'ਤੇ ਭੜਕੇ ਹਰਭਜਨ, ਕਿਹਾ- ਰਿਕਾਰਡ 'ਤੇ ਵੀ ਨਜ਼ਰ ਪਾਓ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਸੰਗ੍ਰਹਿ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਸਿਰਫ 12 ਟੀ-20 ਖੇਡੇ ਹਨ ਅਤੇ ਹੁਣ ਤੱਕ ਸਿਰਫ ਇੱਕ ਪਹਿਲੇ ਦਰਜੇ ਦੇ ਮੈਚ 'ਚ ਹਿੱਸਾ ਲਿਆ ਹੈ। ਚੱਕਰਵਰਤੀ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਤੋਂ ਬਾਅਦ ਬੀ.ਸੀ.ਸੀ.ਆਈ. ਟੀਵੀ ਨੂੰ ਕਿਹਾ- ਮੈਚ ਤੋਂ ਬਾਅਦ ਮੈਨੂੰ ਇਸਦੇ (ਭਾਰਤੀ ਟੀਮ 'ਚ ਚੋਣ) ਬਾਰੇ ਪਤਾ ਲੱਗਾ। ਮੈਂ ਲਗਾਤਾਰ ਉਸੇ ਸ਼ਬਦ ਦੀ ਵਰਤੋ ਕਰਾਂਗਾ ਕਿ ਇਹ ਸੁਪਨਾਤਮਕ ਅਹਿਸਾਸ ਹੈ।  

ਉਨ੍ਹਾਂ ਕਿਹਾ- ਮੇਰਾ ਟੀਚਾ ਟੀਮ ਵੱਲੋਂ ਬਾਕਾਇਦਾ ਤੌਰ 'ਤੇ ਖੇਡਣਾ, ਵਧੀਆ ਪ੍ਰਦਰਸ਼ਨ ਕਰਨਾ ਅਤੇ ਜਿੱਤ 'ਚ ਯੋਗਦਾਨ ਦੇਣਾ ਹੈ। ਉਮੀਦ ਹੈ ਕਿ ਭਾਰਤ ਵੱਲੋਂ ਵੀ ਮੈਂ ਇਹ ਕਰਨ 'ਚ ਸਫਲ ਰਹਾਂਗਾ। ਮੈਂ ਸੋਸ਼ਲ ਮੀਡੀਆ 'ਤੇ ਸਰਗਰਮ ਨਹੀਂ ਹਾਂ ਅਤੇ ਚੋਣ ਕਰਤਾਵਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ 'ਤੇ ਭਰੋਸਾ ਦਿਖਾਇਆ। ਮੇਰੇ ਕੋਲ ਅਸਲ 'ਚ ਇਸ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ।

ਚੱਕਰਵਰਤੀ ਨੇ ਕਿਹਾ- ਮੈਂ 2018 'ਚ ਸਪਿਨ ਗੇਂਦਬਾਜ਼ੀ ਸ਼ੁਰੂ ਕੀਤੀ ਸੀ ਅਤੇ ਤੱਦ ਮੈਨੂੰ ਟੀ.ਐੱਨ.ਪੀ.ਐੱਲ. (ਤਾਮਿਲਨਾਡੂ ਪ੍ਰੀਮੀਅਰ ਲੀਗ) 'ਚ ਚੁਣਿਆ ਗਿਆ। ਪਿੱਛਲਾ ਸਾਲ ਉਤਾਰ ਚੜਾਅ ਵਾਲਾ ਰਿਹਾ।ਮੈਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਅਤੇ ਮੈਂ ਜ਼ਖਮੀ ਵੀ ਹੋ ਗਿਆ। ਰੱਬ ਦੀ ਕਿਰਪਾ ਹੈ ਕਿ ਮੈਂ ਇਸ ਸਾਲ ਵਾਪਸੀ ਕਰਨ 'ਚ ਸਫਲ ਰਿਹਾ।


Inder Prajapati

Content Editor

Related News