ਵਾਣੀ ਨੇ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪੰਜਵੇਂ ਪੜਾਅ ’ਚ ਬਣਾਈ ਬੜ੍ਹਤ
Thursday, Mar 06, 2025 - 02:15 PM (IST)

ਗੁਰੂਗ੍ਰਾਮ– ਵਾਣੀ ਕਪੂਰ ਆਖਰੀ ਪਲਾਂ ਵਿਚ ਦੋ ਬੋਗੀਆਂ ਕਰਨ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪੰਜਵੇਂ ਪੜਾਅ ਵਿਚ ਪਹਿਲੇ ਦੌਰ ਤੋਂ ਬਾਅਦ ਚੋਟੀ ’ਤੇ ਹੈ। ਪਿਛਲੇ ਮਹੀਨੇ ਚੌਥਾ ਪੜਾਅ ਜਿੱਤਣ ਵਾਲੀ ਵਾਣੀ ਦੋ ਅੰਡਰ 70 ਦੇ ਸਕੋਰ ਨਾਲ ਚੋਟੀ ’ਤੇ ਹੈ। ਉਸ ਨੇ ਅਮਨਦੀਪ ਦ੍ਰਾਲ ’ਤੇ ਇਕ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ, ਜਿਸ ਨੇ ਪਹਿਲੇ ਦੌਰ ਵਿਚ ਇਕ ਅੰਡਰ 71 ਦਾ ਸਕੋਰ ਬਣਾਇਆ। ਬੇਹੱਦ ਤੇਜ਼ ਹਵਾਵਾਂ ਵਿਚਾਲੇ ਸਿਰਫ ਵਾਣੀ ਤੇ ਅਮਨਦੀਪ ਹੀ ਅੰਡਰ ਪਾਰ ਦਾ ਸਕੋਰ ਬਣਾ ਸਕੀਆਂ।
ਰੀਆ ਝਾਅ ਦੋ ਓਵਰ 74 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਹੈ। ਉਸ ਨੇ ਇਕ ਈਗਲ ਤੇ ਇਕ ਬਰਡੀ ਬਣਾਈ ਪਰ ਪੰਜ ਬੋਗੀਆਂ ਵੀ ਕਰ ਬੈਠੀ, ਜਿਸ ਨਾਲ ਉਸਦਾ ਸਕੋਰ ਦੋ ਓਵਰ ਰਿਹਾ। ਐਮੇਚਿਓਰ ਕੀਰਤ ਕੰਗ, ਅਨਾਹਿਤਾ ਸਿੰਘ, ਓਵੀਆ ਰੈੱਡੀ, ਨੇਹਾ ਤ੍ਰਿਪਾਠੀ ਤੇ ਰਿਧਿਮਾ ਦਿਲਾਵਰੀ ਚਾਰ ਓਵਰ 76 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹਨ।