ਭਾਰਤੀ ਗੋਲਫਰ ਵਾਨੀ ਕਪੂਰ ਸੰਯੁਕਤ ਚੌਥੇ ਤੋਂ ਖਿਸਕ ਕੇ ਆਈ ਸਤਵੇਂ ਸਥਾਨ 'ਤੇ

05/11/2019 6:28:04 PM

ਸਪੋਰਟਸ ਡੈਸਕ— ਭਾਰਤੀ ਗੋਲਫਰ ਵਾਨੀ ਕਪੂਰ ਸ਼ਨਿਵਾਰ ਨੂੰ 150,000 ਡਾਲਰ ਦੇ ਈ ਐੱਫ ਜੀ ਹਾਂਗਕਾਂਗ ਲੇਡੀਜ਼ ਓਪਨ 'ਚ ਤਿੰਨ ਸਥਾਨ ਖਿਸਕ ਕੇ ਸੰਯੁਕਤ ਚੌਥੇ ਤੋਂ ਸੰਯੁਕਤ ਸਤਵੇਂ ਸਥਾਨ 'ਤੇ ਆ ਡਿੱਗੀ। ਵਾਨੀ ਨੇ ਪਹਿਲੇ ਦੌਰ 'ਚ ਤਿੰਨ ਅੰਡਰ 69 ਦਾ ਕਾਰਡ ਖੇਡਿਆ ਸੀ ਤੇ ਦੂਜੇ ਦੌਰ 'ਚ ਉਨ੍ਹਾਂ ਨੇ ਈਵਾਨ ਪਾਰ 72 ਦਾ ਕਾਰਡ ਖੇਡਿਆ। PunjabKesariਇਸ ਨਾਲ 36 ਹੋਲ 'ਚ ਉਨ੍ਹਾਂ ਦਾ ਕੁੱਲ ਸਕੋਰ ਤਿੰਨ ਅੰਡਰ 141 ਦਾ ਰਿਹਾ। ਵਾਨੀ ਇਸ ਤਰਾਂ ਸਿਖਰ 'ਤੇ ਰਹੀ 17ਵਰ੍ਹੇ ਦੀ ਚੀਨ ਦੀ ਡੂ ਮੋਹਨ (67,67) ਤੋਂ ਸੱਤ ਸ਼ਾਟ ਪਿਛੇ ਹੈ।   


Related News